ਕੁਰਾਲੀ ‘ਚ ਵਧੀਆਂ ਚੋਰੀ ਦੀਆਂ ਘਟਨਾਵਾਂ ; ਕੰਪਨੀ ਦੇ ਦਫ਼ਤਰ ’ਚੋਂ ਲੱਖਾਂ ਰੁਪਏ ਦੀਆਂ ਮਸ਼ੀਨਾਂ ਚੋਰੀ

ਫੋਟੋ ਕੈਪਸ਼ਨ 3ਸੀਐਚਡੀ 775ਪੀ, ਕਲੱਬ 20 ਸ਼ੋਅਰੂਮ ਦਾ ਮਾਲਕ ਰਾਜਿੰਦਰਾ ਸਿੰਘ ਚੋਰ ਗਿਰੋਹ ਵੱਲੋਂ ਕੀਤੀ ਗਈ ਨਾਕਾਮ ਚੋਰੀ ਦੀ ਕੋਸ਼ਿਸ ਸਬੰਧੀ ਆਰੀ ਨਾਲ ਕੱਟੇ ਹੋਏ ਜਿੰਦਰੇ ਦਿਖਾਕੇ ਜਾਣਕਾਰੀ ਦਿੰਦਾ ਹੋੋਇਆ।

ਕੁਰਾਲੀ, ਮੀਡੀਆ ਬਿਊਰੋ:

ਸ਼ਹਿਰ ਦੀ ਮੋਰਿੰਡਾ ਰੋਡ ਤੇ ਮਹਿਕ ਰੈਸਟੋਰੈਂਟ ਦੇ ਨਜ਼ਦੀਕ ਪੈਂਦੀ ਐਸਐਸ ਕਮਿਊਨੀਕੇਸ਼ਨਜ ਨਾਲਮ ਫਰਮ ਦੇ ਦਫ਼ਤਰ ਨੂੰ ਨਿਸ਼ਾਨਾਂ ਬਣਾਉਦੇ ਹੋਏ ਚੋਰਾਂ ਵੱਲੋਂ ਛੱਟਰਾਂ ਦੇ ਤਾਲੇ ਤੋੜ ਕੇ ਉੱਥੋਂ ਲੱਖਾਂ ਰੁਪਏ ਦੀ ਕੀਮਤ ਦੀਆਂ ਮਸ਼ੀਨ ਚੋਰ ਕਰਨ ਵਿਚ ਕਾਮਯਾਬ ਹੋ ਗਏ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਚੋਰੀ ਦੀ ਘਟਨਾਂ ਸਬੰਧੀ ਸ਼ਹਿਰ ਦੀ ਮੋਰਿੰਡਾ ਰੋਡ ਤੇ ਪੈਂਦੀ ਐਸ ਐਸ ਕਮਿਊਨੀਕੇਸ਼ਨਜ ਨਾਮਕ ਫਰਮ (ਕਨੈਕਟ ਕੰਪਨੀ) ਦੇ ਮਾਲਕਾ ਨੀਰਜ਼ ਕੁਮਾਰ ਤੇ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ’ਚ ਸਰਗਰਮ ਚੋਰ ਗਿਰੋਹ ਵੱਲੋਂ ਉਨ੍ਹਾਂ ਦੇ ਦਫ਼ਤਰ ਨੂੰ ਰਾਤ ਨੂੰ ਨਿਸ਼ਾਨਾਂ ਬਣਾਉਂਦੇ ਹੋਏੇ ਛੱਟਰਾਂ ਨੂੰ ਲੱਗੇ ਜਿੰਦਰੇ ਤੋੜ ਕੇ ਚੋਰੀ ਕਰ ਲਈ ਗਈ ਹੈ। ਫਰਮ ਦੇ ਮਾਲਕਾ ਨੀਰਜ਼ ਕੁਮਾਰ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੂਟੀਨ ਦੀ ਤਰ੍ਹਾਂ ਸ਼ਾਮ ਨੂੰ ਆਪਣਾ ਦਫ਼ਤਰ ਬੰਦ ਕਰਕੇ ਘਰਾਂ ਨੂੰ ਚਲੇ ਗਏ ਸਨ। ਉਨ੍ਹਾਂ ਦੱਸਿਆ ਸਵੇਰੇ ਜਦੋਂ ਉਨ੍ਹਾਂ ਦੇ ਪਾਟਨਰ ਨੀਰਜ਼ ਦਫ਼ਤਰ ਪਹੁੰਚਿਆ ਤਾਂ ਉੁਸ ਨੇ ਆਪਣੇ ਦਫ਼ਤਰ ਦੇ ਛੱਟਰਾਂ ਖੁੱਲਾ ਦੇਖ ਕੇ ਉਹ ਹੱਕਾਂ ਬੱਕਾ ਰਹਿ ਗਿਆ । ਉਸ ਨੇ ਦੱਸਿਆ ਕਿ ਜਦੋਂ ਉਸ ਨੇ ਅੰਦਰ ਜਾਕੇ ਦੇਖਿਆ ਤਾਂ ਚੋਰ ਗਿਰੋਹ ਵੱਲੋਂ ਦਫ਼ਤਰ ਦੇ ਵਿਚ ਰੱਖੀਆਂ ਗਈਆ ਓਪਟੀਕਲ ਫਾਈਵਰ ਨੂੰ ਜੁਆਇੰਟ ਕਰਨ ਵਾਲੀਆਂ ਦੋ ਮਸ਼ੀਨਾਂ ਗਾਇਬ ਸਨ। ਉਨ੍ਹਾਂ ਦੱਸਿਆ ਕਿ ਚੋਰ ਗਿਰੋਹ ਵੱਲੋਂ ਚੋਰੀ ਕੀਤੀਆਂ ਗਈਆਂ ਓਪਟੀਕਲ ਫਾਈਵਰ ਨੂੰ ਜੁਆਇੰਟ ਕਰਨ ਵਾਲੀਆਂ ਇਨ੍ਹਾਂ ਦੋ ਮਸ਼ੀਨਾਂ ਦੀ ਕੀਮਤ ਕਰੀਬ ਤਿੰਨ ਲੱਖ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਵੱਲੋਂ ਇਸ ਸਬੰਧੀ ਸਿਟੀ ਪੁੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਰੈਡੀਮੇ਼ਡ ਕੱਪੜਿਆਂ ਦੇ ਸ਼ੋਅਰੂਮ ’ਚ ਚੋਰਾਂ ਵੱਲੋਂ ਲੱਖਾਂ ਦੇ ਕੱਪੜੇ ਚੋਰੀ ਕਰਨ ਦੀ ਕੀਤੀ ਗਈ ਨਾਕਾਮ ਕੋਸ਼ਿਸ਼

ਇਸੇ ਦੌਰਾਨ ਸ਼ਹਿਰ ਦੀ ਚੰਡੀਗੜ੍ਹ ਰੋਡ ‘ਤੇ ਪੰਜਾਬ ਐਂਡ ਸਿੱਧ ਬੈਂਕ ਦੇ ਨੇੜੇ ਪੈਂਦੀ ਰੇਡੀਮੇਟ ਗਾਰਮੈਂਟ ਦੀ ਕਲੱਬ 20 ਨਾਮਕ ਸ਼ੋਅਰੂਮ ਦੇ ਵਿਚ ਚੋਰੀ ਵੱਲੋਂ ਚੋਰੀ ਦੀ ਨਾਕਾਮ ਕੋਸ਼ਿਸ ਕੀਤੀ ਗਈ। ਸ਼ੋਅਰੂਮ ਦੇ ਮਾਲਕ ਰਾਜਿੰਦਰਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਨੂੰ ਕਰੀਬ 12 ਤੋਂ 1 ਵਜੇ ਦੇ ਦਰਮਿਆਨ ਉਥੋਂ ਦੋ ਅਣਪਛਾਤੇ ਵਿਅਕਤੀ ਘੁੰਮਦੇ ਨੇੜਲੀਆਂ ਦੁਕਾਨਾਂ ਦੇ ਕੈਮਰਿਆ ਵਿਚ ਕੈਦ ਹੋ ਗਏ ਹਨ। ਕਿ ਉਹ ਰੂਟੀਨ ਦੀ ਤਰ੍ਹਾਂ ਸ਼ਾਮ ਨੂੰ ਆਪਣਾ ਸ਼ੋਅਰੂਮ ਬੰਦ ਕਰਕੇ ਘਰੇ ਚਲੇ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਕੇ ਆਪਣੇ ਸ਼ੋਅਰੂਮ ਦੇ ਸ਼ੱਟਰ ਖੋਲ੍ਹਣ ਲੱਗਿਆ ਤਾਂ ਛੱਟਰ ਨੂੰ ਲੱਗੇ ਜਿੰਦਰੇ ਕਿਸੇ ਅਣਪਛਾਤੇ ਚੋਰ ਗਿਰੋਹ ਵੱਲੋਂ ਆਰੀ ਜਾਂ ਕੱਟਰ ਨਾਲ ਇੱਕ ਜਿੰਦਰਾ ਨੂੰ ਕੱਟ ਦਿੱਤਾ ਤੇ ਦੂਜੇ ਜਿੰਦਰੇ ਤੇ ਆਰੀ ਦੇ ਕੱਟ ਦੇ ਨਿਸ਼ਾਨ ਹਨ । ਇਸੇ ਦੌਰਾਨ ਉਸ ਨੇ ਆਪਣੇ ਸ਼ੌਅਰੂਮ ਦਾ ਛੱਟਰ ਖੋਲਕੇ ਦੇਖਿਆ ਤਾਂ ਉਸ ਦੇ ਸ਼ੋਅਰੂਮ ਦੇ ਵਿਚ ਪਏ ਲੱਖੇ ਰੁਪਏ ਦੀ ਕੀਮਤ ਦੇ ਰੇਡੀਮੇਟ ਗਾਰਮੈਂਟ ਦਾ ਨੁਕਸਾਨ ਹੋਣ ਤੋਂ ਵਾਲ ਵਾਲ ਬਚਾਅ ਹੋ ਗਿਆ । ਸ਼ੋਅਰੂਮ ਦੇ ਮਾਲਕ ਰਾਜਿੰਦਰਾ ਸਿੰਘ ਵੱਲੋਂ ਇਸ ਸਬੰਧੀ ਸਥਾਨਕ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਉਨ੍ਹਾਂ ਜਿਲ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਸ਼ਹਿਰ ਦੇ ਵਿਚ ਰਾਤ ਨੂੰ ਸਰਗਰਮ ਚੋਰ ਗਿਰੋਹ ਨੂੰ ਕਾਬੂ ਕਰਨ ਤੇ ਪੁਲਿਸ ਪਾਰਟੀ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਗਈ ਹੈ।

Share This :

Leave a Reply