ਜੇਐੱਨਐੱਨ, ਚੰਡੀਗੜ੍ਹ : ਕਾਂਗਰਸ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਬਬਲਾ (Devender Babla) ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪਾਰਟੀ ਇੰਚਾਰਜ ਹਰੀਸ਼ ਚੌਧਰੀ (party Incharge Harish Chaudhary) ਨੇ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਬਬਲਾ ਪਤਨੀ ਹਰਪ੍ਰੀਤ ਕੌਰ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੋਵੇਂ ਪਤੀ-ਪਤਨੀ ਦਾ ਭਾਜਪਾ ਦਾ ਪਟਕਾ ਪਾ ਕੇ ਸਵਾਗਤ ਕੀਤਾ ਹੈ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਅਤੇ ਦਵਿੰਦਰ ਸਿੰਘ ਬਬਲਾ ’ਚ ਤਕਰਾਰ ਹੋ ਗਿਆ ਸੀ। ਇਸ ਲਈ ਇਕ ਦਿਨ ਬਾਅਦ ਕਾਂਗਰਸ ਨੇ ਦਵਿੰਦਰ ਸਿੰਘ ਬਬਲਾ ਨੂੰ ਪਾਰਟੀ ’ਚੋਂ ਬਾਹਰ ਦਾ ਰਾਹ ਦਿਖਾ ਦਿੱਤਾ।
ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਬਬਲਾ ਦੀ ਪਤਨੀ ਹਰਪ੍ਰੀਤ ਕੌਰ ਇਸ ਬਾਰ ਚੋਣਾਂ ਜਿੱਤ ਕੇ ਨਗਰ ਨਿਗਮ ’ਚ ਕੌਂਸਲਰ ਬਣੀ ਹੈ। ਪਾਰਟੀ ਇੰਚਾਰਜ ਹਰੀਸ਼ ਚੌਧਰੀ ਨੇ ਬਬਲਾ ਨੂੰ ਪਾਰਟੀ ’ਚੋਂ ਕੱਢਣ ਸਬੰਧੀ ਪੱਤਰ ਜਾਰੀ ਕੀਤਾ ਹੈ। ਨਗਰ ਨਿਗਮ ਦਫ਼ਤਰ ’ਚ ਸ਼ਨੀਵਾਰ ਨੂੰ ਨਵੇਂ ਚੁਣੇ ਗਏ 35 ਕੌਂਸਲਰਾਂ ਦੇ ਸਹੁੰ-ਚੁੱਕ ਸਮਾਗਮ ਦੇ ਦੌਰਾਨ ਹੀ ਕਾਂਗਰਸ ਪਾਰਟੀ ’ਚ ਬਗ਼ਾਵਤ ਦੇ ਸੁਰ ਉੱਚੀ ਹੋ ਗਏ। ਦਵਿੰਦਰ ਸਿੰਘ ਬਬਲਾ ਚੰਡੀਗੜ੍ਹ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਚਾਵਲਾ ਨੂੰ ਨਿਗਮ ਚੋਣਾਂ ’ਚ ਪਾਰਟੀ ਦਾ ਹਾਰ ਦਾ ਜ਼ਿੰਮੇਵਾਰ ਦੱਸ ਰਹੇ ਸਨ। ਬਬਲਾ ਨੇ ਚਾਵਲਾ ਨੂੰ ਗਾਲ ਤਕ ਕੱਢ ਦਿੱਤੀ। ਇਸ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਪਾਰਟੀ ਬਬਲਾ ਦੇ ਖ਼ਿਲਾਫ਼ ਐਕਸ਼ਨ ਲੈ ਸਕਦੀ ਹੈ। ਹਾਲਾਂਕਿ ਬਬਲਾ ਨੇ ਇਹ ਵੀ ਕਿਹਾ ਕਿ ਪਾਰਟੀ ਉਸ ’ਤੇ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਇਸ ਦੀ ਕੋਈ ਪਰਵਾਹ ਨਹੀਂ।
ਓਧਰ ਭਾਜਪਾ ਨੇ ਦੁਪਹਿਰ 2:30 ਵਜੇ ਪਾਰਟੀ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਬੁਲਾਈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਬਬਲਾ ਆਪਣੀ ਪਤਨੀ ਵਾਰਡ 10 ਤੋਂ ਕੌਂਸਲਰ ਹਰਪ੍ਰੀਤ ਕੌਰ ਦੇ ਨਾਲ ਭਾਜਪਾ ’ਚ ਸ਼ਾਮਿਲ ਹੋ ਸਕਦੇ ਹਨ। ਭਾਜਪਾ ਨੇ ਜੋ ਅੱਜ ਪ੍ਰੈੱਸ ਕਾਨਫਰੰਸ ਬੁਲਾਈ ਸੀ ਉਸ ’ਚ ਕਿਹਾ ਗਿਆ ਹੈ ਕਿ ਕੋਈ ਵੱਡੀ ਘੋਸ਼ਣਾ ਹੋ ਸਕਦੀ ਹੈ। ਚਾਵਲਾ ਤੇ ਬਬਲਾ ’ਚ ਹੋਏ ਤਕਰਾਰ ਦੇ ਬਾਅਦ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਨੇ ਪਾਰਟੀ ਇੰਚਾਰਜ ਹਰੀਸ਼ ਚੌਧਰੀ ਨੂੰ ਲਿਖਤ ਸ਼ਿਕਾਇਤ ਕੀਤੀ ਸੀ। ਜਿਸ ’ਤੇ ਪਾਰਟੀ ਇੰਚਾਰਜ ਹਰੀਸ਼ ਚੌਧਰੀ ਨੇ ਕਾਰਵਾਈ ਕੀਤੀ ਹੈ। ਪਾਰਟੀ ਹਾਈਕਮਾਨ ਨੇ ਬਬਲਾ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਬਬਲਾ ਕੋਲ ਭਾਜਪਾ ਜਾਂ ਆਮ ਆਦਮੀ ਪਾਰਟੀ ’ਚ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਰਿਹਾ।
ਉੱਥੇ ਹੀ ਕਾਂਗਰਸ ਪਾਰਟੀ ਨੂੰ ਸ਼ੁਰੂ ਤੋਂ ਹੀ ਇਸ ਗੱਲ ਦੀ ਸੂਚਨਾ ਸੀ ਕਿ ਭਾਜਪਾ ਦੇ ਕਈ ਨੇਤਾ ਬਬਲਾ ਨਾਲ ਸੰਪਰਕ ਕਰ ਰਹੇ ਹਨ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਜੇ ਬਬਲਾ ਭਾਜਪਾ ’ਚ ਗਿਆ ਤਾਂ ਪਾਰਟੀ ਦੇ ਕੌਂਸਲਰ ਕਿਸੇ ਵੀ ਸੂਰਤ ਵਿਚ ਭਾਜਪਾ ਦਾ ਮੇਅਰ ਨਹੀਂ ਬਣਨ ਦੇਣਗੇ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਨਿਗਮ ਦਫ਼ਤਰ ’ਚ ਦੋਹਾਂ ’ਚ ਤਕਰਾਰ ਹੋਣ ਤੋਂ ਬਾਅਦ ਪਾਰਟੀ ਇੰਚਾਰਜ ਨੇ ਬਬਲਾ ਦੇ ਖਿਲਾਫ਼ ਐਕਸ਼ਨ ਲਿਆ ਸੀ। ਬਬਲਾ ਨੂੰ ਜਨਵਰੀ ਤੋਂ ਹੀ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ। ਪਾਰਟੀ ਇੰਚਾਰਜ ਦੁਆਰਾ ਜਾਰੀ ਕੀਤੇ ਪੱਤਰ ਦੀ ਤਾਰੀਖ਼ 1 ਜਨਵਰੀ ਹੈ। ਜਦੋਂਕਿ ਪਾਰਟੀ ਵੱਲੋਂ ਅੱਜ ਇਹ ਪੱਤਰ ਭੇਜਿਆ ਗਿਆ ਹੈ। ਇਸ ਬਾਰੇ ਚਾਵਲਾ ਸਮਰਥਕਾਂ ਦਾ ਕਹਿਣਾ ਹੈ ਕਿ ਪ੍ਰਦੇਸ਼ ਪ੍ਰਧਾਨ ਦੇ ਨਾਲ ਹੰਗਾਮਾ ਕਰਨ ਤੋਂ ਤੁਰੰਤ ਬਾਅਦ ਹੀ ਬਬਲਾ ਨੂੰ ਪਾਰਟੀ ’ਚ ਕੱਢਿਆ ਸੀ।