ਬੈਂਕ ਆਫ ਅਮੈਰਿਕਾ ਨੇ ਆਪਣੇ ਕਰਮਚਾਰੀਆਂ ਦੀ ਪ੍ਰਤੀ ਘੰਟਾ ਤਨਖਾਹ ‘ਚ ਕੀਤਾ ਵਾਧਾ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ) ਅਮਰੀਕਾ ਦੀ ਪ੍ਰਮੁੱਖ ਬੈਂਕ ‘ਬੈਂਕ ਆਫ ਅਮੈਰਿਕਾ’ ਨੇ ਆਪਣੇ ਕਰਮਚਾਰੀਆਂ ਦੀ ਪ੍ਰਤੀ ਘੰਟਾ ਤਨਖਾਹ ਵਿੱਚ ਵਾਧਾ ਕੀਤਾ ਹੈ। ਬੈਂਕ ਆਫ ਅਮੈਰਿਕਾ ਕਾਰਪੋਰੇਸ਼ਨ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਨੇ ਆਪਣੇ ਯੂ ਐਸ ਕਰਮਚਾਰੀਆਂ ਦੀ ਘੱਟੋ ਘੱਟ ਪ੍ਰਤੀ ਘੰਟਾ ਤਨਖਾਹ ਵਧਾ ਕੇ 21 ਡਾਲਰ ਕਰ ਦਿੱਤੀ ਹੈ। ਇਸਦੇ ਇਲਾਵਾ ਬੈਂਕ 2025 ਤੱਕ ਤਨਖਾਹ ਨੂੰ 25 ਡਾਲਰ ਪ੍ਰਤੀ ਘੰਟਾ ਵਧਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ।

ਬੈਂਕ ਆਫ ਅਮੈਰਿਕਾ ਨੇ ਮਈ ਵਿੱਚ ਆਪਣੇ ਯੂ ਐਸ ਕਰਮਚਾਰੀਆਂ ਲਈ ਘੱਟੋ ਘੱਟ ਤਨਖਾਹ ਵਧਾਉਣ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਸੀ। ਇਸਦੇ ਨਾਲ ਹੀ ਬੈਂਕ ਨੇ ਆਪਣੇ ਵੈਂਡਰਸ ਨੂੰ ਵੀ ਘੱਟੋ ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਨਿਰਧਾਰਤ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਚਾਰ ਸਾਲਾਂ ਵਿੱਚ, ਬੈਂਕ ਆਫ ਅਮੈਰਿਕਾ ਨੇ ਘੱਟੋ ਘੱਟ ਪ੍ਰਤੀ ਘੰਟੇ ਦੀ ਤਨਖਾਹ 15 ਡਾਲਰ ਤੋਂ ਵਧਾ ਕੇ 20 ਡਾਲਰ ਤੱਕ ਕੀਤੀ ਹੈ। ਬੈਂਕ ਦੁਆਰਾ ਤਨਖਾਹ ਵਿੱਚ ਵਾਧੇ ਦਾ ਅਮਰੀਕਾ ਵਿੱਚ ਇਸਦੇ ਤਕਰੀਬਨ 174,000 ਕਰਮਚਾਰੀਆਂ ਨੂੰ ਫਾਇਦਾ ਹੋਵੇਗਾ।

Share This :

Leave a Reply