ਮੋਹਾਲੀ, ਮੀਡੀਆ ਬਿਊਰੋ:
ਸੰਨੀ ਇਨਕਲੇਵ ਤੇ ਬਾਜਵਾ ਡਿਵੈਲਪਰਜ਼ ਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਨੂੰ ਸੀਆਈਏ ਸਟਾਫ਼ ਖਰੜ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਚੱਲਿਆ ਹੈ ਕਿ ਪੁਲਿਸ ਨੇ ਉਸ ਨੂੰ ਦੇਰ ਰਾਤ ਗ੍ਰਿਫ਼ਤਾਰ ਕੀਤਾ ਹੈ, ਬਾਜਵਾ ਖ਼ਿਲਾਫ਼ ਧੋਖਾਦੇਹੀ ਦੇ ਕਈ ਮਾਮਲਿਆਂ ਖਰੜ ਥਾਣੇ ’ਚ ਦਰਜ ਹਨ।
ਇਸ ਤੋਂ ਪਹਿਲਾਂ ਵੀ ਕਰੋੜ ਤੋਂ ਵੱਧ ਰੁਪਏ ਦੇ ਚੈੱਕ ਬਾਊਂਸ ਕੇਸ ’ਚ ਅਦਾਲਤ ਵੱਲੋਂ ਪੀਓ ਹੋਣ ਕਰਕੇ ਬਾਜਵਾ ਨੂੰ ਅਗਸਤ 2020 ’ਚ ਗਿ੍ਰਫ਼ਤਾਰ ਕੀਤਾ ਗਿਆ ਸੀ।