ਖੰਨਾ (ਪਰਮਜੀਤ ਸਿੰਘ ਧੀਮਾਨ) – ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਐਸ. ਐਮ. ਓ. ਡਾ. ਰਵੀ ਦੱਤ ਦੀ ਅਗਵਾਈ ਹੇਠਾਂ ਵਿਸ਼ਵ ਆਇਓਡੀਨ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਸੋਬਿਤ ਕੁਮਾਰ ਨੇ ਆਇਓਡੀਨ ਦੀ ਘਾਟ ਨਾਲ ਗਿੱਲੜ ਰੋਗ, ਸਰੀਰਕ ਵਿਕਾਸ ਵਿਚ ਕਮੀ ਜਾਂ ਘੱਟ ਬੁੱਧੀ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਵਿਚ ਆਇਓਡੀਨ ਦੀ ਕਮੀ ਨਾਲ ਗਰਭਪਾਤ, ਜਮਾਂਦਰੂ ਨੁਕਸ ਵਾਲਾ ਬੱਚਾ ਜਾਂ ਮਰਿਆ ਹੋਇਆ ਬੱਚਾ ਪੈਦਾ ਹੋ ਸਕਦਾ ਹੈ, ਇਸ ਲਈ ਜ਼ਰੂਰੀ ਹੈ ਕਿ ਆਇਓਡੀਨ ਭਰਪੂਰ ਭੋਜਨ ਜਿਵੇਂ ਕਿ ਦੁੱਧ, ਦਹੀਂ, ਅੰਡਾ, ਮੱਛੀ ਅਤੇ ਸਮੁੰਦਰੀ ਭੋਜਨ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਖਾਣ ਲਈ ਸਿਰਫ਼ ਆਇਓਡੀਨ ਨਮਕ ਹੀ ਵਰਤਿਆ ਜਾਵੇ। ਇਸ ਮੌਕੇ ਡਾ. ਗੁਰਿੰਦਰਜੀਤ ਸਿੰਘ, ਬੀਨਾ ਰਾਣੀ, ਰਣਜੀਤ ਕੌਰ, ਮੰਜੂ ਅਰੋੜਾ, ਜਗਦੀਪ ਸਿੰਘ, ਰੁਪਿੰਦਰ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ।
2021-10-21