ਵਾਰਾਨਸੀ ਪਹੁੰਚੇ CM ਚੰਨੀ ਦੇ ਅੰਦਾਜ਼ ਨੇ ਜਿੱਤਿਆ ਰਵਿਦਾਸ ਭਾਈਚਾਰੇ ਦਾ ਦਿਲ

 ਵਾਰਾਨਸੀ, ਮੀਡੀਆ ਬਿਊਰੋ:

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਨੂੰ ਸੰਤ ਰਵਿਦਾਸ ਦੇ ਜਨਮ ਅਸਥਾਨ ‘ਤੇ ਲਗਾਏ ਗਏ ਮੇਲੇ ਦੀ ਭੀੜ ‘ਚ ਲਗਪਗ ਇੱਕ ਕਿਲੋਮੀਟਰ ਪੈਦਲ ਚੱਲ ਕੇ ਲੰਗਰ, ਪੰਡਾਲ ਤੇ ਰਸੋਈਏ ਦੇ ਦਰਸ਼ਨ ਕਰਨ ਦੇ ਨਾਲ-ਨਾਲ ਸੰਗਤਾਂ ਵਿਚਕਾਰ ਰੁਕ-ਰੁਕ ਕੇ ਫੋਟੋ ਖਿਚਵਾਉਂਦੇ ਰਹੇ। ਸੀਐੱਮ ਦੇ ਅੰਦਾਜ਼ ਨੇ ਰਵਿਦਾਸ ਭਾਈਚਾਰੇ ਦਾ ਦਿਲ ਜਿੱਤ ਲਿਆ। ਮੰਦਰ ਦੇ ਮੁੱਖ ਗੇਟ ‘ਤੇ ਪੁੱਜ ਕੇ ਸ਼ਰਧਾਲੂਆਂ ਦੀ ਕਤਾਰ ਨੂੰ ਦੇਖਦਿਆਂ ਉਹ ਪੈਦਲ ਹੀ ਸਰਾਂ ਦੇ ਗੇਟ ‘ਤੇ ਚਲੇ ਗਏ। ਇਸ ਤੋਂ ਬਾਅਦ ਕਾਂਗਰਸੀ ਆਗੂ ਰਾਘਵੇਂਦਰ ਚੌਬੇ ਸੀਐਮ ਦੀ ਕਾਰ ਚਲਾ ਕੇ ਹਵਾਈ ਅੱਡੇ ਲਈ ਰਵਾਨਾ ਹੋ ਗਏ।

ਸੰਤ ਰਵਿਦਾਸ ਜੈਅੰਤੀ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਤ ਰਵਿਦਾਸ ਮੰਦਰ ਵਿਖੇ ਪਹੁੰਚ ਕੇ ਸੰਤ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਚੜ੍ਹਾਈਆਂ। ਇਸ ਉਪਰੰਤ ਚੰਨੀ ਨੇ ਸੰਤ ਰਵਿਦਾਸ ਜੀ ਦੀ ਮੂਰਤੀ ਅੱਗੇ ਬੈਠ ਕੇ ਕੁਝ ਸਮਾਂ ਅਰਦਾਸ ਕੀਤੀ ਅਤੇ ਅੰਮ੍ਰਿਤਵਾਣੀ ਪਾਠ ਅੱਗੇ ਸਿਰ ਝੁਕਾ ਕੇ ਅਸ਼ੀਰਵਾਦ ਮੰਗਿਆ। ਇਸ ਤੋਂ ਬਾਅਦ ਚੰਨੀ ਨੇ ਮੰਦਿਰ ‘ਚ ਹੀ ਸੰਤ ਨਿਰੰਜਨ ਦਾਸ ਦੇ ਚਰਨ ਛੂਹ ਕੇ ਅਸ਼ੀਰਵਾਦ ਲਿਆ ਤੇ ਕੁਝ ਸਮਾਂ ਉਨ੍ਹਾਂ ਕੋਲ ਥੱਲੇ ਹੀ ਬੈਠ ਰਹੇ। ਸੰਤ ਨਿਰੰਜਨ ਦਾਸ ਨੇ ਟਰੱਸਟ ਦੀਆਂ ਸੰਗਤਾਂ ਸਮੇਤ ਚੰਨੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਅਸ਼ੀਰਵਾਦ ਦੇ ਕੇ ਵਿਦਾ ਕੀਤਾ | ਕੁਝ ਸਮਾਂ ਮੁੱਖ ਮੰਤਰੀ ਚੰਨੀ ਵੀਆਈਪੀ ਕਮਰੇ ‘ਚ ਮੰਦਰ ਪ੍ਰਬੰਧਕਾਂ ਦੇ ਟਰੱਸਟੀ ਕੇਐਲ ਸਰੋਏ, ਸਤਪਾਲ ਵਿਰਦੀ, ਪਾਖਰ ਚੰਦਰ, ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਅਤੇ ਚਾਹ-ਨਾਸ਼ਤਾ ਕੀਤਾ।

Share This :

Leave a Reply