ਨੌਕਰੀ ਦਵਾਉਣ ਦੇ ਨਾਮ ‘ਤੇ ਠੱਗੀ ਮਾਰਨੇ ਵਾਲਾ ਗਿ੍ਫ਼ਤਾਰ

ਚੰਡੀਗੜ੍ਹ (ਮੀਡੀਆ ਬਿਊਰੋ) : ਜ਼ੀਰਕਪੁਰ ਪੁਲਿਸ ਨੇ ਨੌਕਰੀ ਦਵਾਉਣ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ‘ਚ ਇਕ ਸ਼ਾਤਿਰ ਠੱਗ ਨੂੰ ਗਿ੍ਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਤਿਰ ਨੇ ਭੋਲ਼ੇ-ਭਾਲੇ ਲੋਕਾਂ ਨੂੰ ਠੱਗਣ ਲਈ ਪੂਰੇ ਟ੍ਰਾਈਸਿਟੀ ‘ਚ ਆਪਣਾ ਜਾਲ ਵਿਛਾ ਰੱਖਿਆ ਸੀ। ਜੇ ਕਦੇ ਸ਼ਹਿਰ ‘ਚ ਪੁਲਿਸ ਦੀ ਛਾਪੇਮਾਰੀ ਵੱਧ ਜਾਂਦੀ ਤਾਂ ਸ਼ਾਤਿਰ ਠੱਗ ਆਪਣਾ ਠਿਕਾਣਾ ਬਦਲ ਲੈਂਦਾ ਅਤੇ ਉੱਥੇ ਜਾਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲੱਗ ਜਾਂਦਾ ਸੀ। ਜ਼ੀਰਕਪੁਰ ਪੁਲਿਸ ਨੇ ਇਸ ਸਾਜਿਸ਼ ਦੇ ਸ਼ਾਤਿਰ ਅਤੇ ਮੁੱਖ ਮੁਲਜ਼ਮ ਗੌਰਵ ਅਰੋੜਾ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਿਸਦੇ ਖ਼ਿਲਾਫ਼ ਧਾਰਾ 406, 420, 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਮਾਮਲੇ ਦੇ ਸਬੰਧ ‘ਚ ਥਾਣਾ ਜ਼ੀਰਕਪੁਰ ਦੇ ਐੱਸਐੱਚਓ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਾਤਿਰ ਠੱਗ ਗੌਰਵ ਅਰੋੜਾ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਡੇਰਾਬੱਸੀ ਅਦਾਲਤ ‘ਚ ਪੇਸ਼ ਕਰ 3 ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਰਾਹੁਲ ਅਰੋੜਾ ਨੇ 9 ਲੋਕਾਂ ਦੇ ਨਾਮ ਦੱਸੇ ਹਨ ਜੋ ਇਸ ਖੇਡ ‘ਚ ਸ਼ਾਮਲ ਹਨ। ਸਾਰਿਆਂ ਨੂੰ ਮਾਮਲੇ ‘ਚ ਨਾਮਜ਼ਦ ਕਰ ਲਿਆ ਗਿਆ ਹੈ। ਛੇਤੀ ਹੀ ਉਨ੍ਹਾਂ ਵੀ ਫੜ ਲਿਆ ਜਾਵੇਗਾ। ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ ਨੇ ਪੂਰੇ ਟ੍ਰਾਈਸਿਟੀ ‘ਚ 6 ਦਫ਼ਤਰ ਖੋਲ੍ਹੇ ਹੋਏ ਸਨ।

ਮੁਲਜ਼ਮਾਂ ਵੱਲੋਂ ਖੋਲ੍ਹੇ ਗਏ ਦਫ਼ਤਰਾਂ ਦੀ ਸੂਚੀ

1 . ਭਾਰਤੀ ਰੁਜ਼ਗਾਰ ਸੰਸਥਾਨ ਐੱਸਸੀਓ ਨੰਬਰ 37 ਸੈਕਿੰਡ ਫਲੋਰ ਸੈਂਟਰ-1 ਪੰਚਕੂਲਾ ਹਰਿਆਣਾ।

2 . ਹੈਲਥ ਕੇਅਰ ਫਾਊਂਡੇਸ਼ਨ ਐੱਸਸੀਓ-37 ਤੀਜੀ ਮੰਜ਼ਿਲ ਕਲਗੀਧਰ ਇਨਕਲੇਵ ਮਾਰਕੀਟ ਬਲਟਾਣਾ।

3 . ਪਲੇਸ ਫਾਰ ਯੂ ਪਲੇਸਮੈਂਟ ਸਰਵਸਿਜ਼ ਐੱਸਸੀਓ ਨੰਬਰ 7 ਪੰਨੂ ਕੰਪਲੈਕਸ ਨਜ਼ਦੀਕ ਲੱਕੀ ਢਾਬਾ ਜ਼ੀਰਕਪੁਰ।

4 . ਐੱਮ ਮੁਰਕਸ਼ਾ ਪ੍ਰਰਾਈਵੇਟ ਲਿਮਟਿਡ ਆਫਿਸ ਨੰਬਰ 227 ਏ ਸੈਕਿੰਡ ਫਲੋਰ ਗਲੋਬਲ ਬਿਜਨਸ ਪਾਰਕ ਅੰਬਾਲਾ ਰੋਡ ਜ਼ੀਰਕਪੁਰ।

5 . ਸਨਰਾਇਜ਼ ਮੈਨ ਪਾਵਰ ਸਾਲਿਊਸ਼ਨ ਚੰਡੀਗੜ੍ਹ।

6 . ਵਿਅਕਤੀ ਸੇਵਾ ਫਾਊਂਡੇਸ਼ਨ ਐੱਸਈਓ 7-8 ਸੈਕਿੰਡ ਫਲੋਰ ਨਜ਼ਦੀਕ ਪੁਲਿਸ ਬੈਰੀਅਰ ਸੈਂਟਰ-20 ਪੰਚਕੂਲਾ ਹਰਿਆਣਾ।

ਇਹ ਹੈ ਮਾਮਲਾ

ਜ਼ੀਰਕਪੁਰ ਪੁਲਿਸ ਨੇ ਕ੍ਰਿਸ਼ਨ ਕੁਮਾਰ ਨਿਵਾਸੀ ਮਹਿਮੂਦ ਪੁਰ ਥਾਣਾ ਸਾਹਾ ਜ਼ਿਲ੍ਹਾ ਅੰਬਾਲਾ ਅਤੇ ਉਸਦੇ ਦੋਸਤ ਅਸ਼ੋਕ ਕੁਮਾਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਸੀ ਕਿ ਉਨ੍ਹਾਂ ਨੇ ਨੌਕਰੀ ਦੀ ਤਲਾਸ਼ ‘ਚ ਜ਼ੀਰਕਪੁਰ ਦੀ ਪਲੇਸ ਫਾਰ ਯੂ ਕੰਪਨੀ ਦੇ ਮਾਲਕ ਗੌਰਵ ਅਰੋੜਾ ਨੂੰ ਨੌਕਰੀ ਦਵਾਉਣ ਦੇ ਨਾਮ ਵੱਖ-ਵੱਖ ਸਮੇਂ ‘ਤੇ 6 ਲੱਖ 42 ਹਜ਼ਾਰ ਰੁਪਏ ਦਿੱਤੇ ਸਨ। ਸ਼ਾਤਿਰ ਠੱਗ ਗੌਰਵ ਅਰੋੜਾ ਨੇ ਉਨ੍ਹਾਂ ਨੂੰ ਕਿਸੇ ਕੰਪਨੀ ਦੇ ਨਾਮ ਦੇ ਜੁਆਈਨਿੰਗ ਲੈਟਰ ਦਿੱਤੇ ਸਨ ਜੋ ਜਾਅਲੀ ਨਿਕਲੇ ਸਨ। ਇਸ ਤੋਂ ਬਾਅਦ ਜਦੋਂ ਉਹ ਉਕਤ ਠੱਗ ਦੇ ਦਫਤਰ ਪੁੱਜੇ ਤਾਂ ਉੱਥੇ ਤਾਲਾ ਲੱਗਾ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਠੱਗ ਦੀ ਸ਼ਿਕਾਇਤ ਜ਼ੀਰਕਪੁਰ ਪੁਲਿਸ ਨੂੰ ਦਰਜ ਕਰਵਾਈ ਸੀ। ਪੁਲਿਸ ਨੇ ਉਕਤ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ।

Share This :

Leave a Reply