ਭਾਰਤੀ ਮੂਲ ਦੇ 4 ਅਮਰੀਕੀਆਂ ਦੀ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਵਿਚ ਨਿਯੁਕਤੀ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਨੇ ਏਸ਼ੀਆਈ ਅਮਰੀਕੀਆਂ ਬਾਰੇ ਆਪਣੇ ਸਲਾਹਕਾਰ ਕਮਿਸ਼ਨ ਵਿਚ ਭਾਰਤੀ ਮੂਲ ਦੇ 4 ਅਮਰੀਕੀਆਂ ਨੂੰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਵਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਨਿਯੁਕਤ ਕੀਤੇ ਸਲਾਹਕਾਰਾਂ ਵਿਚ ਇਕ ਪਾਕਿਸਤਾਨੀ ਮੂਲ ਦੀ ਔਰਤ ਵੀ ਸ਼ਾਮਿਲ ਹੈ। ਨਿਯੁਕਤ  ਕੀਤੇ ਭਾਰਤੀਆਂ ਵਿਚ ਸਿਲੀਕੋਨ ਵਾਦੀ ਦੇ ਤਕਨੀਕੀ ਮਾਹਿਰ ਅਜੇ ਭੂਟੋਰੀਆ, ਨਿਊਜਰਸੀ ਦੇ ਮੈਡੀਸੀਨ ਮਾਹਿਰ ਕਮਲ ਕਲਸੀ, ਸੋਨਲ ਸ਼ਾਹ ਤੇ ਇੰਜੀਨੀਅਰ ਤੇ ਉਦਮੀ ਸਮਿਤਾ ਐਨ ਸ਼ਾਹ ਸ਼ਾਮਿਲ ਹਨ। ਪਾਕਿਸਤਾਨੀ ਮੂਲ ਦੀ ਅਮਰੀਕਨ ਨਹੀਦ ਕੁਰੈਸ਼ੀ ਨੂੰ ਵੀ ਕਮਿਸ਼ਨ ਵਿਚ ਸ਼ਾਮਿਲ ਕੀਤਾ ਗਿਆ ਹੈ।

Share This :

Leave a Reply