ਠੇਕੇਦਾਰ ਵਿਰੁੱਧ ਦਰਜ ਹੋਏ ਮੁਕੱਦਮੇ ਦੀ ਨਿਰਪੱਖ ਜਾਂਚ ਹੋਵੇ ਤਾਂ ਕਈ ਹੋਰ ਜਾਲਸਾਜਾਂ ਦਾ ਹੋ ਸਕਦਾ ਪਰਦਾਫਾਸ਼

ਚੰਡੀਗੜ੍ਹ (ਮੀਡੀਆ ਬਿਊਰੋ) ਕੰਨਟੋਨਮੈਂਟ ਬੋਰਡ ਅੰਦਰ ਠੇਕਾ ਅਧਾਰਿਤ ਰੱਖੇ ਜਾਂਦੇ ਸਫ਼ਾਈ ਕਰਮਚਾਰੀਆਂ ਵਿਚੋਂ ਇਸ ਵਾਰ ਹੋਏ ਠੇਕੇ ਵਿਚ ਬਹੁਤ ਸਾਰੇ ਪੁਰਾਣੇ ਮੁਲਾਜ਼ਮਾਂ ਨੂੰ ਪੈਸੇ ਲੈ ਕੇ ਵੀ ਨਾ ਰੱਖਣ ਦੇ ਦੋਸ਼ਾਂ ਹੇਠ ਠੇਕੇਦਾਰ ਵਿਰੁੱਧ ਦਰਜ ਹੋਏ ਮੁਕੱਦਮੇ ਦੀ ਜੇਕਰ ਨਿਰਪੱਖ ਤੌਰ ’ਤੇ ਘੋਖ ਪੜਤਾਲ ਕੀਤੀ ਜਾਵੇ ਤਾਂ ਇਸ ਮਾਮਲੇ ’ਚ ਕੈਂਟ ਬੋਰਡ ਦੇ ਕੁਝ ਅਧਿਕਾਰੀਆਂ ਸਮੇਤ ਹੋਰਾਂ ਦੇ ਵੀ ਨਾਂਅ ਸਾਹਮਣੇ ਆ ਸਕਦੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੌਂਸਲਰ ਜੋਰਾ ਸਿੰਘ ਸੰਧੂ ਨੇ ਕਰਦਿਆਂ ਕਿਹਾ ਕਿ ਨਵੇਂ ਹੋਏ ਠੇਕੇ ’ਚ ਕੱਢੇ ਗਏ ਮੁਲਾਜ਼ਮਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਕੈਂਟ ਬੋਰਡ ਦੀਆਂ ਬੇਨਿਯਮੀਆਂ ਅਤੇ ਠੇਕੇਦਾਰ ਵਲੋਂ ਧੋਖਾਧੜੀ ਕਰਨ ਦੇ ਰੋਸ ਵਜੋਂ ਕੈਂਟ ਬੋਰਡ ਦਫ਼ਤਰ ਸਾਹਮਣੇ ਧਰਨਾ ਲਗਾਇਆ ਹੋਇਆ ਹੈ।

ਪਰ ਕੈਂਟ ਬੋਰਡ ਦੇ ਉੱਚ ਅਧਿਕਾਰੀਆਂ ਨੇ ਧਰਨੇ ’ਤੇ ਬੈਠੇ ਮੁਲਾਜ਼ਮਾਂ ਨੂੰ ਕੋਈ ਇਨਸਾਫ਼ ਨਹੀਂ ਦਿੱਤਾ। ਉਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠੇਕੇਦਾਰ ਵਿਰੁੱਧ ਪੈਸੇ ਲੈ ਕੇ ਮੁਲਾਜ਼ਮਾਂ ਨੂੰ ਨਾ ਰੱਖਣ ਦੇ ਦੋਸ਼ ਹੇਠ ਦਰਜ ਹੋਏ ਮੁਕੱਦਮੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਰਹਿੰਦੇ ਜਾਲਸਾਜ ਵੀ ਸਾਹਮਣੇ ਆ ਸਕਣ ਅਤੇ ਸਫ਼ਾਈ ਕਾਮਿਆਂ ਨੂੰ ਇਨਸਾਫ਼ ਮਿਲ ਸਕੇ।

Share This :

Leave a Reply