ਬ੍ਰਿਟੇਨ (ਮੀਡੀਆ ਬਿਊਰੋ): ਬ੍ਰਿਟੇਨ ਵਿਚ ਇੱਕ 11 ਸਾਲਾਂ ਦੀ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇਹ ਸੁਣ ਕੇ ਤੁਸੀਂ ਜ਼ਰੂਰ ਅਜੀਬ ਮਹਿਸੂਸ ਕਰ ਰਹੇ ਹੋਵੋਗੇ ਪਰ ਇਹ ਬਿਲਕੁਲ ਸੱਚ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਲੜਕੀ ਬ੍ਰਿਟੇਨ ਦੀ ਸਭ ਤੋਂ ਛੋਟੀ ਉਮਰ ਦੀ ਮਾਂ ਬਣ ਗਈ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਇਸ ਮਹੀਨੇ ਦੇ ਸ਼ੁਰੂ ਵਿੱਚ ਬੱਚੀ ਨੂੰ ਜਨਮ ਦੇਣ ਤੋਂ ਪਹਿਲਾਂ ਲੜਕੀ ਦਸ ਸਾਲ ਦੀ ਉਮਰ ਵਿੱਚ ਗਰਭਵਤੀ ਹੋ ਗਈ ਸੀ। ਬੱਚੀ ਨੇ ਗਰਭਵਤੀ ਹੋਣ ਤੋਂ 30 ਹਫ਼ਤਿਆਂ ਤੋਂ ਵੱਧ ਸਮੇਂ ਬਾਅਦ ਉਸ ਨੂੰ ਜਨਮ ਦਿੱਤਾ। 11 ਸਾਲਾਂ ਦੀ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।
ਹੈਰਾਨੀ ਦੀ ਗੱਲ ਹੈ ਕਿ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਉਸ ਦੀ ਗਰਭ ਅਵਸਥਾ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਨ੍ਹਾਂ ਨੂੰ ਉਦੋਂ ਪਤਾ ਚੱਲਿਆ ਜਦੋਂ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਹੁਣ ਉੱਥੇ ਸਮਾਜਿਕ ਸੰਗਠਨ ਅਤੇ ਸੇਵਾ ਪਰੀਸ਼ਦ ਦੇ ਮੁਖੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇੱਕ ਸੂਤਰ ਜੋ ਲੜਕੀ ਦੇ ਪਰਿਵਾਰ ਨੂੰ ਜਾਣਦਾ ਸੀ, ਨੇ ਦਾਅਵਾ ਕੀਤਾ, “ਇਹ ਪਰਿਵਾਰ ਲਈ ਇੱਕ ਵੱਡਾ ਝਟਕਾ ਬਣ ਕੇ ਆਇਆ ਹੈ। ਹੁਣ ਬੱਚਾ ਮਾਹਰਾਂ ਦੀ ਨਿਗਰਾਨੀ ਹੇਠ ਹੈ ਅਤੇ ਮੁੱਖ ਗੱਲ ਇਹ ਹੈ ਕਿ ਮਾਂ ਅਤੇ ਬੱਚਾ ਦੋਵੇਂ ਠੀਕ ਹਨ।
ਬ੍ਰਿਟੇਨ ਵਿਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਕਾਰਨ ਉੱਥੇ ਦੀ ਸਰਕਾਰ ਵੀ ਪਰੇਸ਼ਾਨ ਹੈ। ਲੋਕਾਂ ਨੇ ਇਸ ਨੂੰ ਬਹੁਤ ਚਿੰਤਾਜਨਕ ਸਥਿਤੀ ਦੱਸਿਆ ਹੈ। ਬ੍ਰਿਟੇਨ ਵਿਚ, ਇਹ ਸਭ ਤੋਂ ਛੋਟੀ ਬੱਚੀ ਸੀ ਟੈਰੇਸਾ ਮਿਡਲਟਨ, ਜੋ ਉਸ ਸਮੇਂ ਸਿਰਫ਼ 12 ਸਾਲਾਂ ਦੀ ਸੀ। ਉਸ ਨੇ 2006 ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ।
ਮੀਡੀਆ ਨਾਲ ਗੱਲ ਕਰਦਿਆਂ ਡਾ. ਕੈਰਲ ਕੂਪਰ ਨੇ ਕਿਹਾ, “ਇਹ ਸਭ ਤੋਂ ਛੋਟੀ ਉਮਰ ਦੀ ਮਾਂ ਹੈ ਜਿਸ ਬਾਰੇ ਮੈਂ ਸੁਣਿਆ ਹੈ।” ਔਸਤਨ 11 ਸਾਲ ਦੀ ਉਮਰ ਵਿੱਚ ਲੜਕੀ ਦੀ ਜਵਾਨੀ ਸ਼ੁਰੂ ਹੁੰਦੀ ਹੈ ਤੇ ਉਸ ਵਿੱਚ ਸਰੀਰਕ, ਹਾਰਮੋਨਲ ਬਦਲਾਅ ਆਉਣੇ ਸ਼ੁਰੂ ਹੁੰਦੇ ਹਨ। ਹਾਲਾਂਕਿ ਇਹ 8 ਤੋਂ 14 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਵਿਚਕਾਰ ਕਦੇ ਵੀ ਹੋ ਸਕਦਾ ਹੈ। ਭਾਰ ਬਹੁਤ ਸਾਰੇ ਹਾਰਮੋਨ ਨੂੰ ਪ੍ਰਭਾਵਤ ਕਰਦਾ ਹੈ। ਡਾਕਟਰ ਨੇ ਕਿਹਾ ਕਿ ਅੱਜਕੱਲ੍ਹ ਦੇ ਬੱਚਿਆਂ ਦਾ ਭਾਰ ਜ਼ਿਆਦਾ ਹੁੰਦਾ ਹੈ, ਇਸ ਲਈ ਉਨ੍ਹਾਂ ਦੀ ਜਵਾਨੀ ਵੀ ਜਲਦੀ ਆਉਂਦੀ ਹੈ।