ਖੰਨਾ (ਪਰਮਜੀਤ ਸਿੰਘ ਧੀਮਾਨ) –ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਦਾ ਗਠਨ ਕਰਨਾ ਅਰੰਭ ਕਰ ਦਿੱਤਾ ਹੈ। ਇਸੇ ਤਹਿਤ ਪਾਰਟੀ ਵੱਲੋਂ ਸ਼ੋਸ਼ਲ ਮੀਡੀਆ ਵਿੰਗ ਦੇ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਯੂਥ ਆਗੂ ਅਮਨ ਕਟਾਰੀਆ ਖੰਨਾ ਜ਼ਿਲ੍ਹਾ ਦੇ ਸ਼ੋਸ਼ਲ ਮੀਡੀਆ ਇੰਚਾਰਜ਼ ਐਲਾਨੇ ਗਏ। ਕਟਾਰੀਆ ਪਹਿਲਾ ਵੀ ਇਸ ਜ਼ਿੰਮੇਵਾਰੀ ਨੂੰ ਸੰਭਾਲ ਚੁੱਕੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਜਾਰੀ ਪੱਤਰ ’ਚ ਕੋਆਰਡੀਨੇਟਰ ਸਮਰਾਟ ਢੀਂਗਰਾ ਨੇ ਇਹ ਜਾਣਕਾਰੀ ਦਿੱਤੀ।ਕਟਾਰੀਆ 1997 ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਤੇ ਪਾਰਟੀ ਦੇ ਯੂਥ ਸੰਗਠਨ ਤੋਂ ਲੈ ਕੇ ਕਾਂਗਰਸ ’ਚ ਵੱਖ ਵੱਖ ਅਹੁਦਿਆਂ ਤੇ ਸੇਵਾ ਕਰ ਚੁੱਕੇ ਹਨ। ਉਨ੍ਹਾਂ ਇਸ ਨਿਯੁਕਤੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਜੈ ਇੰਦਰ ਸਿੰਗਲਾ, ਰੁਪਿੰਦਰ ਸਿੰਘ ਗਿੱਲ, ਸ਼ਮਿੰਦਰ ਸਿੰਘ, ਗੁਰਮਿੰਦਰ ਲਾਲੀ, ਵਿਕਾਸ ਮਹਿਤਾ ਦਾ ਧੰਨਵਾਦ ਕੀਤਾ।
2021-11-08