ਨੌਜਵਾਨਾਂ ਵੱਲੋਂ ਸਿਪਾਹੀਆਂ ਦੀ ਭਰਤੀ ’ਚ ਗੜਬੜੀ ਦੇ ਦੋਸ਼

ਖੰਨਾ (ਪਰਮਜੀਤ ਸਿੰਘ ਧੀਮਾਨ) – ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਸਿਪਾਹੀਆਂ ਦੀ ਭਰਤੀ ਵਿਚ ਗੜਬੜੀ ਦੇ ਦੋਸ਼ ਲਾਉਂਦਿਆਂ ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਲਲਹੇੜੀ ਰੋਡ ਚੌਂਕ ਖੰਨਾ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ 2011 ਤੋਂ 2016 ਵਿਚ ਸਰਕਾਰ ਵੱਲੋਂ ਕੱਦ ਦੀਆਂ ਸ਼ਰਤਾਂ ਵਿਚ ਬਦਲਾਅ ਕਰਕੇ ਸਾਨੂੰ ਪਛਾੜ ਦਿੱਤਾ ਸੀ।

ਗੁਰਪ੍ਰੀਤ ਸਿੰਘ ਰਹੌਣ ਨੇ ਕਿਹਾ ਕਿ ਸਾਨੂੰ ਸਹੀ ਨਤੀਜੇ ਨਹੀਂ ਦਿੱਤੇ ਗਏ, 2016 ਵਿਚ ਟਰਾਇਲ ਪਾਸ ਕੀਤਾ, ਫ਼ਿਰ ਸਰਕਾਰ ਨੇ ਕੱਦ ’ਚ ਬਦਲਾਅ ਕਰਕੇ ਸਾਡੇ ਹੱਕ ਮਾਰ ਦਿੱਤੇ। ਉਨ੍ਹਾਂ ਕਿਹਾ ਕਿ 25 ਤੋਂ 30 ਫ਼ੀਸਦੀ ਨੰਬਰ ਵਾਲੇ ਵਿਦਿਆਰਥੀਆਂ ਨੂੰ ਸੱਦਿਆ ਜਾ ਰਿਹਾ ਹੈ, ਪ੍ਰਤੂੰ 60 ਫ਼ੀਸਦੀ ਵਾਲੇ ਕਈ ਨੌਜਵਾਨਾਂ ਨੂੰ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਾਂ ਤਾਂ ਓਪਨ ਟਰਾਇਲ ਲਵੇ ਜਾਂ ਨੌਕਰੀਆਂ ਦਾ ਕੋਟਾ ਵਧਾ ਕੇ 10 ਹਜ਼ਾਰ ਭਰਤੀ ਕਰੇ। ਇਸ ਦੌਰਾਨ ਐਸ. ਐਚ. ਓ ਰਵਿੰਦਰ ਕੁਮਾਰ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪ੍ਰਤੂੰ ਫ਼ਿਰ ਵੀ ਧਰਨਾ ਜਾਰੀ ਰਿਹਾ।

Share This :

Leave a Reply