ਦਲਿੱਤ ਮੁੱਦਿਆਂ ਤੇ ਪੰਜਾਬ ਅੰਦਰ ਸਾਰੀਆਂ ਜਥੇਬੰਦੀਆਂ ਮਿਲ ਕੇ ਕਰਨਗੀਆਂ ਸੰਘਰਸ਼

ਬਾਬਾ ਸਾਹਿਬ ਦੇ ਨਿਵਾਸ ਮੁੰਬਈ (ਮਹਾਰਾਸਟਰਾ) ਤੇ ਕੀਤੀ ਭੰਨਤੋੜ ਦੇ ਬਰਖਿਲਾਫ ਦਿੱਤਾ ਮਾਨਯੋਗ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ

ਸ੍ਰੀ ਗੁਰੂ ਰਵਿਦਾਸ ਭਵਨ ਪਟਿਆਲਾ ਵਿਖੇ ਮੁੰਬਈ (ਮਹਾਰਾਸਟਰਾ) ਵਿਖੇ ਬਾਬਾ ਸਾਹਿਬ ਦੇ ਨਿਵਾਸ ਤੇ ਹਮਲੇ ਸਬੰਧੀ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਜੀ ਦੇ ਨਾਮ ਮੰਗ ਪੱਤਰ ਦਿੰਦੇ ਹੋਏ (ਹੇਠਾਂ) ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਮੀਟਿੰਗ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ|

ਦਲਿੱਤ ਸਮਾਜ ਦੀਆਂ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੀ ਹੋਈ ਅਹਿਮ ਮੀਟਿੰਗ

ਸੰਵਿਧਾਨ ਬਚਾਓ ਅੰਦੋਲਨ ਭਾਰਤ ਦੀ ਐਕਸ਼ਨ ਕਮੇਟੀ ਬਣਾਈ ਗਈ

ਪਟਿਆਲਾ (ਤਰੁਣ ਮਹਿਤਾ ) ਸ੍ਰੀ ਗੁਰੂ ਰਵਿਦਾਸ ਭਵਨ ਪਟਿਆਲਾ ਵਿਖੇ ਦਲਿੱਤ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸੰਵਿਧਾਨ ਬਚਾਓ ਅੰਦੋਲਨ ਭਾਰਤ ਵੱਲੋਂ ਗੁਰਚਰਨ ਸਿੰਘ ਰਾਮਗੜ, ਬਹੁਜਨ ਸਮਾਜ ਟਰੇਡ ਐਸੋਸੀਏਸਨ ਪੰਜਾਬ ਵੱਲੋਂ ਜੋਰਾ ਸਿੰਘ ਚੀਮਾ, ਜੁਆਇੰਟ ਐਕਸਨ ਕਮੇਟੀ ਕਿਰਤੀ ਸਮਾਜ ਪੰਜਾਬ ਵੱਲੋਂ ਅਮਰਜੀਤ ਸਿੰਘ ਰਾਮਗੜੀਆ, ਨਵ-ਨਿਰਮਾਣ ਕਰਾਂਤੀ ਦਲ ਪੰਜਾਬ ਵੱਲੋਂ ਦਲੀਪ ਬੁਚੜੇ, ਨਰੇਗਾ ਵਰਕਰ ਫਰੰਟ ਪੰਜਾਬ ਵੱਲੋਂ ਰੇਸਮ ਸਿੰਘ ਕਾਹਲੋਂ, ਐਸ.ਐਲ.ਪੀ.ਆਰ. ਵੱਲੋਂ ਜਗਸੀਰ ਸਿੰਘ ਕਰੜਾ, ਪੀਪਲਜ ਪਾਰਟੀ ਆਫ ਇੰਡੀਆ ਵੱਲੋਂ ਗੁਰਬਚਨ ਸਿੰਘ, ਐਫ.ਸੀ.ਆਈ. ਪੱਲੇਦਾਰ ਯੂਨੀਅਨ ਵੱਲੋਂ ਬੰਤ ਸਿੰਘ ਭੋੜੇ, ਡਾ. ਅੰਬੇਡਕਰ ਯੂਥ ਕਲੱਬ ਵੱਲੋਂ ਸਤਵਿੰਦਰ ਸਿੰਘ ਪਟਿਆਲਾ, ਦਲਿੱਤ ਭਲਾਈ ਫੈਡਰੇਸ਼ਨ ਵੱਲੋਂ ਗੁਰਕੀਰਤ ਸਿੰਘ, ਐਂਟੀ ਸਮਾਜ ਵਿਰੋਧੀ ਤਾਕਤਾਂ ਟਾਈਗਰ ਫੋਰਸ ਪੰਜਾਬ ਵੱਲੋਂ ਨਾਹਰ ਸਿੰਘ, ਕੋਆਪਰੇਟਿਵ ਬੈਂਕ ਯੂਨੀਅਨ ਵੱਲੋਂ ਅਮਰੀਕ ਸਿੰਘ, ਐਨੀਮਲ ਹਸਬੈਂਡਰੀ ਵੱਲੋਂ ਡਾ. ਹਰਮੀਤ ਸਿੰਘ, ਮੈਡੀਕਲ ਵਿਭਾਗ ਤਰਨਵੀਰ ਸਿੰਘ, ਪਰਿਵਾਰ ਫਾਊਂਡੇਸਨ ਪੰਜਾਬ ਵੱਲੋਂ ਸੁਖਵਿੰਦਰ ਸਿੰਘ ਧੀਮਾਨ

ਐਡਵੋਕੇਟ ਸਤਨਾਮ ਸਿੰਘ ਰੋਪੜ, ਨਰਿੰਦਰ ਸਿੰਘ ਲੁਧਿਆਣਾ, ਜੰਗ ਸਿੰਘ ਕੋਆਪਰੇਟਿਵ, ਨਰੇਗਾ ਫਰੰਟ ਵੱਲੋਂ ਗੁਰਦੀਪ ਸਿੰਘ ਪਾਂਧੀ ਆਦਿਕ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਸਰਬਸੰਮਤੀ ਨਾਲ ਦਲਿੱਤ ਸਮਾਜ ਦੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੀ ਐਕਸਨ ਕਮੇਟੀ ਬਣਾਈ ਗਈ, ਜਿਸ ਵਿੱਚ ਗੁਰਚਰਨ ਸਿੰਘ ਰਾਮਗੜ੍ਹ, ਜੋਰਾ ਸਿੰਘ ਚੀਮਾ, ਜਗਸੀਰ ਸਿੰਘ ਕਰੜਾ, ਗੁਰਦੀਪ ਸਿੰਘ ਪਾਂਧੀ, ਰੇਸਮ ਸਿੰਘ ਕਾਹਲੋਂ, ਹਰਮੀਤ ਸਿੰਘ, ਗੁਰਬਚਨ ਸਿੰਘ ਪਟਿਆਲਾ , ਜੰਗ ਸਿੰਘ, ਬੰਤ ਸਿੰਘ, ਤਰਨਵੀਰ ਸਿੰਘ, ਨਾਹਰ ਸਿੰਘ, ਜਰਨੈਲ ਸਿੰਘ ਸਵਾਜਪੁਰ, ਸਤਵਿੰਦਰ ਸਿੰਘ ਪਟਿਆਲਾ, ਦਲੀਪ ਸਿੰਘ ਬੁੱਚੜੇ, ਸੁਖਵਿੰਦਰ ਧੀਮਾਨ, ਐਡਵੋਕੇਟ ਸਤਨਾਮ ਸਿੰਘ, ਐਡਵਕੋਟ ਨਰਿੰਦਰ ਸਿੰਘ, ਗੁਰਕੀਰਤ ਸਿੰਘ ਐਕਸਨ ਕਮੇਟੀ ਬਣਾਈ ਗਈ ਤੇ ਜਬਰ ਜੁਲਮ ਅਨਿਆਏ ਅੱਤਿਆਚਾਰ ਦੇ ਬਰਖਿਲਾਫ ਲੜਣ ਦਾ ਅਹਿਦ ਕੀਤਾ| ਇਸ ਤੋਂ ਬਾਅਦ ਬਾਬਾ ਸਾਹਿਬ ਦੇ ਨਿਵਾਸ ਸਥਾਨ ਤੇ ਫਿਰਕਾਪ੍ਰਸਤੀ ਲੋਕਾਂ ਵੱਲੋਂ ਕੀਤੇ ਹਮਲੇ ਕਾਰਨ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਭਾਰਤ ਦੇ ਮਾਨਯੋਗ ਰਾਸਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਜੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਦੋਸੀਆਂ ਦੇ ਬਰਖਿਲਾਫ ਐਨ.ਐਸ.ਏ./ਐਟਰੋਸਿਟੀ ਐਕਟ 1989, ਆਈ.ਪੀ.ਸੀ. ਦੀ ਧਾਰਾ 307, 452, 120ਬੀ, 34 ਆਈ.ਪੀ.ਸੀ. ਅਧੀਨ ਪਰਚਾ ਦਰਜ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ|

Share This :

Leave a Reply