ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਟੈਕਸਾਸ ਦੇ ਇਕ ਸਕੂਲ ਵਿਚ ਸਪੈਨਿਸ਼ ਭਾਸ਼ਾ ਦੇ ਅਧਿਆਪਕ ਭਾਰਤੀ ਮੂਲ ਦੇ ਅਮਰੀਕੀ ਅਕਾਸ਼ ਪਟੇਲ ਵਿਦੇਸ਼ੀ ਭਾਸ਼ਾਵਾਂ ਦੀ ਪੜ੍ਹਾਈ ਸਬੰਧੀ ਅਮਰੀਕਨ ਕੌਂਸਲ ਦੇ ਅਗਲੇ ਪ੍ਰਧਾਨ ਹੋਣਗੇ। ਉਹ 2023 ਵਿਚ ਆਪਣਾ ਅਹੁੱਦਾ ਸੰਭਾਲਣਗੇ। ਓਕਲਾਹੋਮਾ ਦਿਹਾਤੀ ਖੇਤਰ ਵਿਚ ਵੱਡੇ ਹੋਏ ਪਟੇਲ 5 ਭਾਸ਼ਾਵਾਂ ਜਾਣਦੇ ਹਨ ਤੇ ਉਹ 50 ਤੋਂ ਵਧ ਦੇਸ਼ਾਂ ਦਾ ਸਫਰ ਕਰ ਚੁੱਕੇ ਹਨ। ਪਟੇਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਕੌਮਾਂਤਰੀ ਸਿੱਖਿਆ ਤੇ ਵੱਖ ਵੱਖ ਸਭਿਆਚਾਰਾਂ ਵਿਚ ਆਪਸੀ ਸੂਝਬੂਝ ਦੇ ਪਾੜੇ ਨੂੰ ਖਤਮ ਕਰਨ ਲਈ ਕੁਝ ਕਰਨਾ ਚਹੁੰਦੇ ਹਨ। ਪਟੇਲ ਇਸ ਸਮੇ ਟੈਕਸਾਸ ਦੇ ਇਗਨਾਈਟ ਮਿਡਲ ਸਕੂਲ ਡਲਾਸ ਵਿਚ ਸਪੈਨਿਸ਼ ਭਾਸ਼ਾ ਦੇ ਅਧਿਆਪਕ ਹਨ। ਇਸ ਤੋਂ ਪਹਿਲਾਂ ਉਹ ਓਕਲਾਹੋਮਾ ਦੇ ਇਕ ਐਲੀਮੈਂਟਰੀ ਸਕੂਲ ਵਿਚ ਅਧਿਆਪਕ ਸਨ।
2021-12-21