ਮਜੀਠੀਆ ‘ਤੇ FIR ਪਿੱਛੋਂ ਰੰਧਾਵਾ ਨੇ ਕਿਹਾ-ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਵਾਹਿਗੁਰੂ ਨੇ ਪੰਜਾਬ ਦੀ ਪੁਕਾਰ ਸੁਣੀ

ਚੰਡੀਗੜ੍ਹ (ਮੀਡੀਆ ਬਿਊਰੋ) ਨਸ਼ਿਆਂ ਦੇ ਮਾਮਲੇ ਉਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਕੇਸ ਦਰਜ ਹੋਣ ਪਿੱਛੋਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਟਵੀਟ ਕੀਤਾ ਹੈ। ਇਸ ਟਵੀਟ ਵਿਚ ਰੰਧਾਵਾ ਨੇ ਲਿਖਿਆ ਹੈ- ਰੱਬ ਦੇ ਘਰ ਦੇਰ ਹੈ ਅੰਧੇਰ ਨਹੀ, ਕਿੰਨੇ ਹੀ ਲੰਬੇ ਸਮੇਂ ਤੋਂ ਅਸੀਂ ਆਪਣੇ ਪੰਜਾਬ ਦੀ ਜਵਾਨੀ ਅਤੇ ਉਜੜੀ ਕੁੱਖਾਂ ਨੂੰ ਇਨਸਾਫ ਦੁਆਉਣ ਲਈ ਸੰਘਰਸ਼ ਕੀਤਾ। ਆਖਿਰਕਾਰ ਵਾਹਿਗੁਰੂ ਜੀ ਨੇ ਪੰਜਾਬ ਦੀ ਪੁਕਾਰ ਸੁਣੀ। ਇਨਸਾਫ ਦੁਆਉਣ ਵਾਲਾ ਓਹ ਪਰਮੇਸ਼ਵਰ ਹੈ,ਅਸੀ ਬੱਸ ਇੱਕ ਜ਼ਰੀਆ ਬਣੇ ਹਨ।’ ਇਸ ਤੋਂ ਪਹਿਲਾਂ ਉਨ੍ਹਾਂ ਆਖਿਆ ਕਿ ਇਹ ਮਸਲਾ ਪੰਜਾਬ ਅਤੇ ਪੰਜਾਬ ਦੀ ਜਵਾਨੀ ਦਾ ਸੀ। 49 ਪੰਨਿਆਂ ਦੀ FIR ਵਿਚ ਅਸੀਂ ਉਸ ਹਰ ਚੀਜ਼ ਨੂੰ ਸ਼ਾਮਲ ਕੀਤਾ ਜਿਸ ਰਾਹੀਂ ਸਾਡੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਸਨ। ED ਤੇ STF ਦਾ ਹਰ ਵੇਰਵਾ ਅਸੀਂ ਉਸ ਵਿਚ ਸ਼ਾਮਲ ਕੀਤਾ ਹੈ। ਕਿਸੇ ਉੱਤੇ ਵੀ ਨਾਜਾਇਜ਼ ਪਰਚਾ ਦਰਜ ਨਹੀਂ ਹੋਇਆ।

ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦਰਬਾਰ ਸਾਹਿਬ ਅੰਦਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਹੈ ਤੇ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਝੂਠਾ ਕੇਸ ਦਰਜ ਕਰ ਕੇ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕੀਤੀ ਗਈ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ‘ਤੇ ਦਰਜ ਕੀਤੇ ਕੇਸ ‘ਤੇ ਕਾਂਗਰਸ ਸਰਕਾਰ ਨੂੰ ਵੰਗਾਰਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਦੇ ਪਰਚਿਆਂ ਤੋਂ ਨਹੀਂ ਡਰਿਆ ਅਤੇ ਨਾ ਡਰੇਗਾ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੇ ਚਾਰੇ ਪਾਸਿਉਂ ਆਪਣੇ ਚੋਣ ਵਾਅਦਿਆਂ ਅਤੇ ਕਾਰਗੁਜ਼ਾਰੀ ਪੱਖੋਂ ਪੂਰੀ ਤਰ੍ਹਾਂ ਫੇਲ੍ਹ ਹੋਣ ਉਪਰੰਤ ਹੁਣ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਰਚਾ ਦਰਜ ਕੀਤਾ ਗਿਆ ਹੈ।

Share This :

Leave a Reply