ਖੰਨਾ (ਪਰਮਜੀਤ ਸਿੰਘ ਧੀਮਾਨ) – ਆਪਣੇ ਆਪ ਨੂੰ ਵੱਖ-ਵੱਖ ਪਾਰਟੀ ਦੇ ਰਾਜਸੀ ਨੀਤੀਘਾੜੇ ਵਜੋਂ ਵਿਚਰਦੇ ਪ੍ਰਸ਼ਾਂਤ ਕਿਸ਼ੋਰ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਤੋਂ ਅਸਤੀਫਾ ਦੇਣ ਦਾ ਅਸਲ ਸੱਚ ਉਧੇੜਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸਿੱਧੂ ਅਤੇ ਸਾਬਕਾ ਕੋਚ ਲਾਭ ਸਿੰਘ ਕੌੜੀ ਨੇ ਖੰਨਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸਲਾਹਕਾਰ ਨਿਯੁਕਤ ਕੀਤੇ ਪ੍ਰਸ਼ਾਂਤ ਕਿਸ਼ੋਰ ਦੀ ਨਿਯਮਾਂ ਨੂੰ ਤਾਂਕ ’ਤੇ ਰੱਖ ਕੇ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਇਕ ਰਿੱਟ ਪਟੀਸ਼ਨ ਮਾਨਯੋਗ ਹਾਈਕੋਰਟ ਵਿਚ ਦਾਇਰ ਕੀਤੀ ਗਈ ਸੀ, ਜੋ ਕਿ ਰੱਦ ਹੋ ਗਈ, ਜਿਸ ਨੂੰ ਮਾਨਯੋਗ ਸੁਪਰੀਮ ਕੋਰਟ ਵਿਚ ਚਣੌਤੀ ਦਿੱਤੀ ਗਈ ਜਿਸ ‘ਤੇ ਮਾਨਯੋਗ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਗਿਆ।
ਜਿਕਰਯੋਗ ਹੈ ਕਿ ਭਾਜਪਾ, ਸਮਾਜਵਾਦੀ ਪਾਰਟੀ, ਤ੍ਰਿਣਮੂੁਲ ਕਾਂਗਰਸ ਵਲੋਂ ਆਪਣੀ ਜਿੱਤ ਲਈ ਹਾਇਰ ਕੀਤੇ ਗਏ ਪ੍ਰਸ਼ਾਂਤ ਕਿਸ਼ੋਰ ਨੂੰ ਮੁੱਖ ਮੰਤਰੀ ਵੱਲੋਂ ਆਪਣਾ ਸਲਾਹਕਾਰ ਨਿਯੁਕਤ ਕੀਤਾ ਗਿਆ, ਜਿਸ ਨੂੰ ਕੈਬਨਿਟ ਦਾ ਦਰਜਾ ਕਰਕੇ ਉਸ ਨਾਲ ਆਈਏਐਸ ਅਧਿਕਾਰੀ ਸਮੇਤ ਹੋਰ ਅਮਲਾ ਵੀ ਦਿੱਤਾ ਗਿਆ। ਜਿਸ ਸਬੰਧੀ ਲਾਭ ਸਿੰਘ ਕੌੜੀ ਵੱਲੋਂ ਮਾਨਯੋਗ ਅਦਾਲਤ ਵਿਚ ਚਣੌਤੀ ਦਿੱਤੀ ਗਈ ਕਿ ਸਰਕਾਰ ਵੱਲੋਂ ਸਲਾਹਕਾਰ ਦੀ ਨਿਯੁਕਤੀ ਲਈ ਕੋਈ ਮੰਗ ਨਹੀਂ ਕੀਤੀ ਗਈ ਬਲਕਿ ਸਰਕਾਰ ’ਤੇ ਵਾਧੂ ਭਾਰ ਪਾ ਦਿੱਤਾ ਗਿਆ। ਹੁਣ ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਸ ਲਈ ਸਰਕਾਰ ਨੂੰ ਨੋਟਿਸ ਕੀਤਾ ਗਿਆ ਤਾਂ ਪ੍ਰਸ਼ਾਂਤ ਕਿਸ਼ੋਰ ਨੇ ਅਸਤੀਫਾ ਦਿੱਤਾ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਵਿਚ ਇਕ ਪੱਤਰ ਇਹ ਵੀ ਦਾਇਰ ਕੀਤੀ ਜਾਵੇਗੀ ਕਿ ਮਾਰਚ ਮਹੀਨੇ ਨਿਯੁਕਤ ਕੀਤੇ ਪ੍ਰਸ਼ਾਂਤ ਕਿਸ਼ੋਰ ’ਤੇ ਹੁਣ ਤੱਕ ਸਰਕਾਰ ਵੱਲੋਂ ਕਿਸ ਖਾਤੇ ਵਿਚ ਕਿੰਨਾ ਖਰਚਾ ਕੀਤਾ ਗਿਆ, ਅਤੇ ਇਸ ਦੀ ਭਰਪਾਈ ਪ੍ਰਸ਼ਾਂਤ ਕਿਸ਼ੋਰ ਤੋਂ ਕਰਵਾਈ ਜਾਵੇਗੀ।
ਇਸ ਮੌਕੇ ਕੋਚ ਲਾਭ ਸਿੰਘ ਕੌੜੀ ਨੇ ਕਿਹਾ ਕਿ ਆਪ ਦੇ ਛੇ ਵਿਧਾਇਕਾਂ ਦੇ ਪਾਰਟੀ ਛੱਡ ਜਾਣ ਨਾਲ ਵਿਧਾਨ ਸਭਾ ਵੱਲੋਂ ਆਯੋਗ ਕਰਾਰ ਦਿੱਤੇ ਜਾਣ ਦੇ ਬਾਵਜੂਦ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦੇ ਨੇਤਾ ਰਹਿਣ ਦਾ ਕੋਈ ਹੱਕ ਨਹੀਂ। ਜਿਸ ਖਿਲਾਫ਼ ਵੀ ਮਾਨਯੋਗ ਅਦਾਲਤ ਦਾ ਦਰਵਾਜਾ ਖੜਕਾਇਆ ਜਾਵੇਗਾ ਅਤੇ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਦੇ ਕੇ ਹਰਪਾਲ ਸਿੰਘ ਚੀਮਾ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਲਾਭ ਸਿੰਘ ਕੌੜੀ ਨੇ ਕਿਹਾ ਕਿ ਪੰਜਾਬ ਦੀ ਸੱਤਾ ਹੱਥਿਆਉਣ ਲਈ ਸੂਬੇ ਵਿਚ ਤਿੰਨ ਤਰ੍ਹਾਂ ਦੇ ਗੈਂਗ ਜਿਨਾਂ ’ਚ ਚਿੱਟ ਕੱਪੜੀਏ, ਨੀਲੀਆਂ ਪੱਗਾਂ ਅਤੇ ਟੋਪੀਆਂ ਵਾਲੇ ਲੋਕਾਂ ਨੂੰ ਲੁੱਟਣ ਦੇ ਯਤਨ ਕਰ ਰਹੇ ਹਨ। ਜਿਸ ਲਈ ਪੰਜਾਬ ਦੀ ਜਨਤਾ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹੋ ਰਹੀ ਲੁੱਟ ਤੋਂ ਬਚਾਓ ਲਈ ਯਤਨ ਕਰਦੇ ਰਹਾਂਗੇ।
ਇਸ ਮੌਕੇ ਐਡਵੋਕੇਟ ਬਲਤੇਜ ਸਿੰਘ ਸਿੱਧੂ ਨੇ ਦੱਸਿਆ ਕਿ ਦੱਸਿਆ ਕਿ ਪੰਜਾਬ ਵਿਚ ਫੜੀਆਂ ਗਈਆਂ ਨਜਾਇਜ਼ ਸ਼ਰਾਬ ਫੈਕਟਰੀਆਂ ਦੇ ਮਾਮਲੇ ਵਿਚ ਸੀ. ਬੀ. ਆਈ. ਦੀ ਜਾਂਚ ਦੀ ਮੰਗ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਤੋਂ ਜਿੰਮੇਵਾਰ ਰਾਜਸੀ ਆਗੂੁਆਂ, ਅਫ਼ਸਰਾਂ ਖਿਲਾਫ਼ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ। ਸ਼ਰਾਬ ਫੈਕਟਰੀਆਂ ਵਿਚ ਬਣਾਈ ਜਾਂਦੀ ਨਜਾਇਜ਼ ਸ਼ਰਾਬ ਕਾਰਨ ਕਰੀਬ 125 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 20 ਤੋਂ ਵੱਧ ਵਿਅਕਤੀ ਸਦਾ ਲਈ ਅੰਨ੍ਹੇ ਹੋ ਗਏ ਸਨ। ਇਸ ਮੌਕੇ ਲਾਭ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 40 ਸਾਲ ਪਹਿਲਾਂ ਅੱਤਵਾਦ ਦੇ ਸ਼ਿਕਾਰ ਹੋਏ ਰੱਜੇ ਪੁੱਜੇ ਪਰਿਵਾਰਾਂ ਨੂੰ ਤਾਂ ਨੌਕਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ, ਪ੍ਰੰਤੂ ਸ਼ਰਾਬ ਦੀ ਫੈਕਟਰੀ ਦੀ ਜ਼ਾਅਲੀ ਸ਼ਰਾਬ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ’ਤੇ ਸਰਕਾਰ ਚੁੱਪੀ ਕਿਉਂ ਧਾਰੀ ਹੋਈ ਹੈ।
ਇਸ ਮੌਕੇ ਲਾਭ ਸਿੰਘ ਕੌੜੀ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਇਲਾਵਾ ਖੰਨਾ ਸ਼ਹਿਰ ਵਿਚ ਪਾਏ ਜਾ ਰਹੇ ਸੀਵਰੇਜ ਪਾਉਣ ਦੇ ਘੁਟਾਲੇ ਦੀ ਮਾਨਯੋਗ ਅਦਾਲਤ ਵਿਚ ਰਿੱਟ ਦਾਇਰ ਕੀਤੀ ਜਾਵੇਗੀ। ਜਿਸ ਲਈ ਸ਼ਹਿਰ ਦੀਆਂ ਗੈਰ ਕਾਨੂੰਨੀ ਕਾਲੋਨੀਆਂ ਵਿਚ ਵੀ ਰਾਜਸੀ ਲੋਕਾਂ ਦੀ ਸ਼ਹਿ ‘ਤੇ ਸੀਵਰੇਜ ਪਾਇਆ ਗਿਆ, ਜਦੋਂ ਕਿ ਦਹਾਕਿਆਂ ਤੋਂ ਗੁਰਬਤ ਦੀ ਜਿੰਗਦੀ ਜੀਅ ਰਹੇ ਲੋਕਾਂ ਨੂੰ ਸੀਵਰੇਜ ਸਮੇਤ ਹੋਰਨਾਂ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਸ ਮੌਕੇ ਸਾਬਕਾ ਸਰਪੰਚ ਅਮਰਜੀਤ ਸਿੰਘ ਕੌੜੀ, ਪਰਵਿੰਦਰ ਸਿੰਘ ਕੌੜੀ, ਸਾਬਕਾ ਪੰਚ ਗੁਰਨਾਮ ਸਿੰਘ ਕੌੜੀ, ਜੋਗਿੰਦਰ ਸਿੰਘ ਮੰਡੀ ਗੋਬਿੰਦਗੜ੍ਹ, ਰਵਿੰਦਰ ਸ਼ਾਹੀ, ਰਣਜੀਤ ਬਖ਼ਸ਼ੀ, ਕੁਲਬੀਰ ਸਿੰਘ ਸੇਖੋਂ, ਪਵਨ ਕੁਮਾਰ ਆਦਿ ਹਾਜ਼ਰ ਸਨ।