ਮੋਗਾ, ਮੀਡੀਆ ਬਿਊਰੋ: ਬੁੱਧਵਾਰ ਨੂੰ ਸਵੇਰੇ 11 ਵਜੇ ਮੋਗਾ-ਕੋਟਕਪੂਰਾ ਬਾਈਪਾਸ ‘ਤੇ ਕਈ ਗੱਡੀਆਂ ਆਪਸ ‘ਚ ਟਕਰਾ ਗਈਆਂ ਤੇ ਭਾਰੀ ਨੁਕਸਾਨ ਹੋ ਗਿਆ।
ਇਸ ਦੌਰਾਨ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਹਾਈਵੇ ‘ਤੇ ਗੱਡੀਆਂ ਟਕਰਾਉਣ ਨਾਲ 3 ਕਿਲੋਮੀਟਰ ਜਾਮ ਲੱਗ ਗਿਆ। ਇਕ ਕਾਰ ਵਿਚ ਨਵ-ਵਿਆਹੁਤਾ ਵੀ ਸ਼ਾਮਲ ਸੀ ਜਿਸ ਦੇ ਮਾਮੂਲੀ ਸੱਟਾਂ ਲੱਗਾਂ ਹਨ। ਇਸ ਵਿਆਹੁਤਾ ਦਾ ਅੱਜ ਅਨੰਦਕਾਰਜ ਸੀ।