50 ਦੇ ਕਰੀਬ ਖ਼ਤਰਨਾਕ ਗੈਂਗਸਟਰਾਂ ਨੂੰ ਬਠਿੰਡਾ ਕੇਂਦਰੀ ਜੇਲ੍ਹ ਭੇਜਿਆ ਜਾਵੇਗਾ

ਬਠਿੰਡਾ, ਮੀਡੀਆ ਬਿਊਰੋ:

ਸੂਬੇ ਦੀਆਂ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਵੱਲੋਂ ਚਲਾਏ ਜਾ ਰਹੇ ਨੈੱਟਵਰਕ ਨੂੰ ਤੋੜਨ ਦੇ ਮਨੋਰਥ ਨਾਲ ਪੰਜਾਬ ਸਰਕਾਰ ਹੁਣ ਵੱਖ ਵੱਖ ਜੇਲ੍ਹਾਂ ਵਿਚੋਂ ਬੰਦ ਗੈਂਗਸਟਰਾਂ ਨੂੰ ਬਠਿੰਡਾ ਜੇਲ੍ਹ ਵਿੱਚ ਤਬਦੀਲ ਕਰਨ ਜਾ ਰਹੀ ਹੈ। ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਕਈ ਖਤਰਨਾਕ ਗੈਂਗਸਟਰ ਅਤੇ ਨਸ਼ਾ ਤਸਕਰ ਬੰਦ ਹਨ ਜਿਨ੍ਹਾਂ ਵਿੱਚੋਂ ਪੰਜਾਹ ਦੇ ਕਰੀਬ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਬਠਿੰਡਾ ਜੇਲ੍ਹ ਵਿੱਚ ਤਬਦੀਲ ਕੀਤਾ ਜਾਣਾ ਹੈ ਜਿਸ ਲਈ ਬਠਿੰਡਾ ਜੇਲ੍ਹ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਭ ਤੋਂ ਜ਼ਿਆਦਾ ਅੰਮ੍ਰਿਤਸਰ ਜੇਲ੍ਹ ਤੋਂ ਬਾਰਾਂ ਤਸਕਰ ਤੇ ਗੈਂਗਸਟਰ ਬਠਿੰਡਾ ਜੇਲ੍ਹ ਵਿੱਚ ਭੇਜੇ ਜਾਣਗੇ।

ਇਨ੍ਹਾਂ ਵਿੱਚ ਅੰਤਰਰਾਸ਼ਟਰੀ ਨਸ਼ਾ ਤਸਕਰ ਰਣਜੀਤ ਚੀਤਾ ਅਤੇ ਉਸ ਦਾ ਭਾਈ ਗਗਨਦੀਪ ਸਿੰਘ, ਕੱਬਡੀ ਖਿਡਾਰੀ ਦੀ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਲ ਗੈਂਗਸਟਰ ਅਮਿਤ ਦਾਗਰ ਅੰਤਰਰਾਸ਼ਟਰੀ ਨਸ਼ਾ ਤਸਕਰ ਰਣਜੀਤ ਰਾਜਾ ਕੰਦੋਲਾ, ਰਜਿੰਦਰ ਗੰਜੂ, ਗੁਰਜੰਟ ਸਿੰਘ, ਮਲੇਰਕੋਟਲਾ ਦਾ ਗੈਂਗਸਟਰ ਗਹੀਆ ਖ਼ਾਨ , ਅਰਮਾਨੀਆ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਗੈਂਗਸਟਰ ਸੁਖਪ੍ਰੀਤ ਬੁੱਢਾ, ਦਵਿੰਦਰ ਬੰਬੀਹਾ ਗੈਂਗ ਦਾ ਖ਼ਤਰਨਾਕ ਗੈਂਗਸਟਰ ਸਿਮਰਨਦੀਪ ਸਿੰਘ ਸਿੰਮਾ, ਅੰਮ੍ਰਿਤਸਰ ਵਿਚ ਹਿੰਦੂ ਆਗੂ ਦੀ ਹੱਤਿਆ ਕਰਨ ਵਾਲੇ ਸਾਰਜ ਸਿੰਘ ਮਿੰਟੂ ਨੂੰ ਬਠਿੰਡਾ ਜੇਲ੍ਹ ਵਿਚ ਭੇਜਿਆ ਜਾਵੇਗਾ

Share This :

Leave a Reply