ਸਕਾਟਲੈਂਡ ਵਿੱਚ 3 ਲੱਖ ਦੇ ਕਰੀਬ ਲੋਕਾਂ ਨੇ ਦਿੱਤੀ ਈ ਯੂ ਸੈਟਲਮੈਂਟ ਲਈ ਅਰਜੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਬ੍ਰੈਕਸਿਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਲੋਕਾਂ ਦੇ ਰਹਿਣ ਲਈ ਸੈਟਲਮੈਂਟ ਅਰਜੀ ਦੇਣੀ ਜਰੂਰੀ ਕੀਤੀ ਗਈ ਹੈ। ਇਸੇ ਜਰੂਰਤ ਤਹਿਤ ਸਕਾਟਲੈਂਡ ਵਿੱਚ ਵੀ ਇਹ ਅਰਜੀ ਪ੍ਰਕਿਰਿਆ ਜਾਰੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਰਹਿੰਦੇ ਤਕਰੀਬਨ 300,000 ਈ ਯੂ ਨਾਗਰਿਕਾਂ ਨੇ ਸੈਟਲਮੈਂਟ ਸਟੇਟਸ ਲਈ ਅਪਲਾਈ ਕੀਤਾ ਹੈ। ਸਰਕਾਰ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇੱਥੇ ਕੁੱਲ 291,000 ਲੋਕਾਂ ਨੇ ਈ ਯੂ ਸੈਟਲਮੈਂਟ ਯੋਜਨਾ ਲਈ ਅਰਜ਼ੀ ਦਿੱਤੀ ਹੈ।

ਇਸ ਯੋਜਨਾ ਦੀ ਅੰਤਮ ਤਾਰੀਖ ਬੁੱਧਵਾਰ ਨੂੰ ਖਤਮ ਹੋ ਗਈ ਹੈ, ਜੋ ਕਿ ਮਾਰਚ 2019 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਲਈ ਯੂਕੇ ਵਿੱਚ 6 ਮਿਲੀਅਨ ਤੋਂ ਵੱਧ ਅਰਜ਼ੀਆਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 5.1 ਮਿਲੀਅਨ ਨੂੰ ਸੈਟਲਮੈਂਟ ਸਟੇਟਸ ਦਿੱਤਾ ਗਿਆ ਹੈ। ਇਸ ਸਕੀਮ ਦੀ ਅੰਤਿਮ ਤਾਰੀਖ ਤੋਂ ਪਹਿਲਾਂ ਪਿਛਲੇ ਮਹੀਨੇ ਲੱਗਭਗ 40000 ਬਿਨੈ-ਪੱਤਰ ਦਿੱਤੇ ਗਏ ਸਨ ਅਤੇ ਇਸ ਵੇਲੇ ਲੱਗਭਗ 570,00 ਅਰਜੀਆਂ ਬਕਾਇਆ ਹਨ।

ਯੂਕੇ ਸਰਕਾਰ ਅਨੁਸਾਰ ਜਿਨ੍ਹਾਂ ਨੇ ਡੈੱਡਲਾਈਨ ਤੋਂ ਪਹਿਲਾਂ ਅਪਲਾਈ ਕੀਤਾ ਸੀ ਉਨ੍ਹਾਂ ਦੇ ਉਦੋਂ ਤੱਕ ਅਧਿਕਾਰ ਸੁਰੱਖਿਅਤ ਹੋਣਗੇ ਜਦੋਂ ਤੱਕ ਉਨ੍ਹਾਂ ਦੀ ਅਰਜ਼ੀ ਦਾ ਫੈਸਲਾ ਨਹੀਂ ਹੋ ਜਾਂਦਾ। ਜਿਨ੍ਹਾਂ ਈਯੂ ਲੋਕਾਂ ਨੇ ਅੰਤਿਮ ਤਰੀਕ ਤੱਕ ਇਸ ਯੋਜਨਾ ਲਈ ਅਪਲਾਈ ਨਹੀਂ ਕੀਤਾ, ਉਹਨਾਂ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਕਿਸੇ ਨੂੰ ਵੀ 28 ਦਿਨਾਂ ਦਾ ਨੋਟਿਸ ਜਾਰੀ ਕਰਨ ਦਾ ਅਧਿਕਾਰ ਹੋਵੇਗਾ ਅਤੇ ਉਹ ਇਸ ਯੋਜਨਾ ਲਈ ਯੋਗ ਹੋ ਸਕਦੇ ਹਨ। ਜੇ ਹੋਮ ਆਫ਼ਿਸ ਕਿਸੇ ਅਜਿਹੇ ਯੋਗ ਵਿਅਕਤੀ ਨਾਲ ਮਿਲਦਾ ਹੈ ਜਿਸ ਕੋਲ ਈਯੂ ਸੈਟਲਮੈਂਟ ਦਾ ਦਰਜਾ ਨਹੀਂ ਹੁੰਦਾ, ਤਾਂ ਉਨ੍ਹਾਂ ਨੂੰ 28 ਦਿਨਾਂ ਦੇ ਅੰਦਰ-ਅੰਦਰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ।

Share This :

Leave a Reply