‘ਆਪ’ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਦਾ ਦਰਦ ਫਿਰ ਸਾਹਮਣੇ ਆਇਆ

ਫੇਸਬੁੱਕ ‘ਤੇ ਕੀਤਾ ਪੋਸਟ

ਬਠਿੰਡਾ, ਮੀਡੀਆ ਬਿਊਰੋ:

ਪੰਜਾਬ ਅੰਦਰ ਆਮ ਆਦਮੀ ਪਾਰਟੀ (AAP) ਦੀ 92 ਸੀਟਾਂ ਜਿੱਤ ਕੇ ਬਣੀ ਸਰਕਾਰ ਵਿੱਚ ਮੰਤਰੀ ਨਾ ਬਣਾਏ ਜਾਣ ਤੋਂ ਕੁਝ ਵਿਧਾਇਕ ਨਾਰਾਜ਼ ਚੱਲ ਰਹੇ ਹਨ। ਤਲਵੰਡੀ ਸਾਬੋ (Talwandi Saabo) ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ (Prof. Baljinder Kaur) ਨੇ ਫੇਸਬੁੱਕ ਤੇ ਪੋਸਟ ਪਾ ਕੇ ਅਜਿਹੇ ਹੀ ਦਰਦ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਫੇਸਬੁੱਕ ਤੇ ਪਾਈ ਪੋਸਟ ਵਿੱਚ ਲਿਖਿਆ ਹੈ- ‘ਖਾਮੋਸ਼ੀਆਂ ਕਦੇ ਬੇਵਜ੍ਹਾ ਨਹੀਂ ਹੁੰਦੀਆਂ, ਕੁਝ ਦਰਦ ਅਵਾਜ਼ ਖੋਹ ਲੈਂਦੇ ਨੇ।’ ਇਸ ਤੋਂ ਪਹਿਲਾਂ ਵੀ ਪ੍ਰੋ. ਬਲਜਿੰਦਰ ਕੌਰ ਨੇ ਇਕ ਅਜਿਹੀ ਪੋਸਟ ਹੀ ਫੇਸਬੁੱਕ ਪੇਜ ਤੇ ਅਪਲੋਡ ਕੀਤੀ ਸੀ ਪਰ ਬਾਅਦ ਵਿੱਚ ਉਨ੍ਹਾਂ ਉਸ ਨੂੰ ਪੁਰਾਣੀ ਪੋਸਟ ਦੱਸਦਿਆਂ ਡਿਲੀਟ ਕਰ ਦਿੱਤਾ ਸੀ। ਕਿਸੇ ਸਮੇਂ ਪ੍ਰੋ ਬਲਜਿੰਦਰ ਕੌਰ ਦਾ ਨਾਮ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੀ ਉੱਭਰਦਾ ਰਿਹਾ ਹੈ ਪਰ ਹੁਣ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਵਿਧਾਇਕ ਅਮਨ ਅਰੋੜਾ ਵੀ ਮੰਤਰੀ ਮੰਡਲ ਵਿਚ ਜਗ੍ਹਾ ਨਾ ਮਿਲਣ ਕਾਰਨ ਆਪਣੀ ਨਾਰਾਜ਼ਗੀ ਪ੍ਰਗਟ ਕਰ ਚੁੱਕੇ ਹਨ।

Share This :

Leave a Reply