ਆਪ ਆਗੂ ਮਨੀਸ਼ ਸਿਸੋਦੀਆਂ ਨੇ ਵਾਪਰੀਆਂ ਨਾਲ ਮੀਟਿੰਗ ਕੀਤੀ

ਖੰਨਾ (ਪਰਮਜੀਤ ਸਿੰਘ ਧੀਮਾਨ) – ਆਮ ਆਦਮੀ ਪਾਰਟੀ ਦੇ ਕੌਮੀ ਨੇਤਾ ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸ਼ੋਦੀਆ ਵਿਧਾਨ ਸਭਾ ਹਲਕਾ ਖੰਨਾ ਵਿਚ ਆਮਦ ਦੌਰਾਨ ਆਪ ਦੀ ਧੜੇਬੰਦੀ ਜੱਗ ਜ਼ਾਹਰ ਹੋ ਗਈ। ਜ਼ਿਲ੍ਹਾ ਪ੍ਰਧਾਨ ਲੀਗਲ ਸੈਲ ਵਕੀਲ ਬਰਿੰਦਰ ਡੈਵਿਟ, ਸਵਰਨ ਸਿੰਘ ਛਿੱਬਰ ਅਤੇ ਹਰਜੀਤ ਸਿੰਘ ਮਾਂਗਟ ਨੇ ਆਪਣੇ ਸਾਥੀਆਂ ਸਮੇਤ ਮਨੀਸ਼ ਸਸ਼ੋਦੀਆਂ ਦੇ ਸਮਾਗਮ ਤੋਂ ਦੂਰੀ ਬਣਾ ਕੇ ਰੱਖੋ। ਉਨ੍ਹਾਂ ਆਗੂਆਂ ਵੱਲੋਂ ਹਲਕਾ ਇੰਚਾਰਜ਼ ਵੱਲੋਂ ਅਣਗੌਲਿਆ ਕਰਨ ਕਰਕੇ ਸਮਾਗਮ ਤੋਂ ਦੂਰੀ ਬਨਾਉਣ ਦਾ ਕਾਰਨ ਦੱਸਿਆ। ਦੱਸਣਯੋਗ ਹੈ ਕਿ ਪਾਰਟੀ ਵੱਲੋਂ ਕਰਵਾਏ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਗੱਲਬਾਤ ਸਮਾਗਮ ’ਚ ਮਨੀਸ਼ ਸਿਸ਼ੋਦੀਆਂ ਨੇ ਵਪਾਰੀਆਂ, ਉਦਯੋਗਪਤੀਆਂ, ਟ੍ਰਾਂਸਪੋਰਟਰਾਂ ਤੇ ਦੁਕਾਨਦਾਰਾਂ ਨਾਲ ਵਪਾਰ ਸਬੰਧੀ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿਵਾਇਆ।

ਉਨ੍ਹਾਂ ਨੂੰ ਵਪਾਰੀਆਂ ਨੂੰ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਪੰਜਾਬ ’ਚ ਆਪ ਦੀ ਸਰਕਾਰ ਬਨਣ ’ਤੇ ਸਭ ਤੋਂ ਪਹਿਲਾ ਇੰਸਪੈਕਟਰ ਰਾਜ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2016 ਵਿਚ ਇਕਸਾਰ 44 ਪ੍ਰੋਡਕਟਾਂ ’ਤੇ ਸਾਢੇ 12 ਫੀਸਦੀ ਤੋਂ ਟੈਕਸ ਘਟਾ ਕੇ 5 ਫ਼ੀਸਦੀ ਕੀਤਾ ਗਿਆ। ਇਸ ਨਾਲ ਸਾਲ 2017 ਵਿਚ ਦਿੱਲੀ ਸਰਕਾਰ ਦਾ ਬਜਟ 30 ਹਜ਼ਾਰ ਕਰੋੜ ਰੁਪਏ ਜ਼ਿਆਦਾ ਵਧਿਆ ਤੇ ਮਹਿਜ਼ ਦੋ ਸਾਲ ’ਚ ਬਜਟ 40 ਕਰੋੜ ’ਤੇ ਪੁੱਜ ਗਿਆ। ਇਸ ਮੌਕੇ ਵਪਾਰ ਵਿੰਗ ਪੰਜਾਬ ਦੇ ਇੰਚਾਰਜ਼ ਰਮਨ ਮਿੱਤਲ, ਅਨਿਲ ਠਾਕੁਰ, ਧਰਮਿੰਦਰ ਸਿੰਘ ਰੂਪਰਾਏ, ਗੁਰਦਰਸ਼ਨ ਸਿੰਘ ਧਰੋੜ, ਡਾ. ਸਤੀਸ਼ ਸ਼ਰਮਾ ਜੰਡਾਲੀ ਆਦਿ ਹਾਜ਼ਰ ਸਨ।

Share This :

Leave a Reply