‘ਆਪ’ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਸਰਕਾਰੀ ਦਫ਼ਤਰਾਂ ‘ਚ ਕੀਤੀ ਅਚਨਚੇਤ ਛਾਪੇਮਾਰੀ

ਕਾਹਨੂੰਵਾਨ, ਮੀਡੀਆ ਬਿਊਰੋ:

ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਦੀ ਸਰਕਾਰ ਆਉਂਦਿਆਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਆਗੂ ਅਤੇ ਹਲਕਾ ਇੰਚਾਰਜ ਹੁਣ ਐਕਸ਼ਨ ਮੋਡ ‘ਚ ਹਨ। ਮੰਗਲਵਾਰ ਦੀ ਸਵੇਰ ਨੂੰ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ (Jagroop Singh Sekhwan) ਨੇ ਆਪਣੇ ਕੁਝ ਚੋਣਵੇਂ ਸਾਥੀਆਂ ਸਮੇਤ ਹਲਕੇ ਦੇ ਕੁਝ ਸਕੂਲਾਂ ਸਰਕਾਰੀ ਦਫ਼ਤਰਾਂ ਵਿੱਚ ਅਚਨਚੇਤ ਛਾਪੇਮਾਰੀ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਾਲਾ ਬਾਲਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚ ਕੇ ਅਧਿਆਪਕਾਂ ਦੀ ਹਾਜ਼ਰੀ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ।

ਇਸ ਉਪਰੰਤ ਉਨ੍ਹਾਂ ਨੇ ਪਿੰਡ ਕੋਟ ਯੋਗਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਵਿੱਚ ਵੀ ਅਚਨਚੇਤ ਚੈਕਿੰਗ ਕੀਤੀ। ਜਿਸ ਦੌਰਾਨ ਦੋਨਾਂ ਸਕੂਲਾਂ ਦਾ ਸਟਾਫ਼ ਹਾਜ਼ਰ ਪਾਇਆ ਗਿਆ ਅਤੇ ਸਕੂਲ ਸਟਾਫ ਦਾ ਕੰਮ ਵੀ ਤਸੱਲੀਬਖ਼ਸ਼ ਦੇਖਣ ਨੂੰ ਮਿਲਿਆ। ਇਸ ਉਪਰੰਤ ਉਹ ਬੀਡੀਪੀਓ ਦਫ਼ਤਰ ਕਾਹਨੂੰਵਾਨ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਬੀਡੀਪੀਓ ਕਾਹਨੂੰਵਾਨ ਪਵਨ ਕੁਮਾਰ ਕੋਲੋ ਸਟਾਫ ਦੀ ਜਾਣਕਾਰੀ ਲਈ ਇਸ ਮੌਕੇ ਦੇਖਿਆ ਗਿਆ ਕਿ ਬੀਡੀਪੀਓ ਪੰਚਾਇਤ ਅਫ਼ਸਰ ਤੋਂ ਇਲਾਵਾ ਇਕ ਸੁਪਰਡੈਂਟ ਦੋ ਦਰਜਾ ਚਾਰ ਕਰਮਚਾਰੀ ਹੀ ਮੌਕੇ ਤੇ ਹਾਜ਼ਰ ਹੋਏ। ਜਦਕਿ ਦਫ਼ਤਰ ਦਾ ਸਟਾਫ ਦੇਰੀ ਨਾਲ ਦਫ਼ਤਰ ਪਹੁੰਚ ਰਿਹਾ ਸੀ,ਇਸ ਤੋਂ ਇਲਾਵਾ ਕੁਝ ਕਰਮਚਾਰੀ ਗੈਰਹਾਜ਼ਰ ਪਾਏ ਗਏ। ਇਸੇ ਤਰ੍ਹਾਂ ਉਨ੍ਹਾਂ ਨੇ ਸਬ ਤਹਿਸੀਲ ਕਾਹਨੂੰਵਾਨ ਵਿਖੇ ਵੀ ਜਾਇਜ਼ਾ ਲਿਆ ਜਿਥੇ ਨਾਇਬ ਤਹਿਸੀਲਦਾਰ ਅਤੇ ਹੋਰ ਅਮਲੇ ਤੋਂ ਇਲਾਵਾ ਕੁਝ ਪਟਵਾਰੀ ਵੀ ਪਟਵਾਰਖਾਨੇ ਵਿਚ ਹਾਜ਼ਰ ਨਹੀਂ ਸਨ। ਇਸ ਮੌਕੇ ਉਨ੍ਹਾਂ ਨੇ ਐਸਡੀਐਮ ਗੁਰਦਾਸਪੁਰ ਨਾਲ ਗੱਲਬਾਤ ਕਰਕੇ ਕਾਹਨੂੰਵਾਨ ਦੇ ਸਰਕਾਰੀ ਦਫਤਰਾਂ ਬਾਰੇ ਜਾਣੂ ਕਰਾਇਆ। ਹੈਰਾਨੀ ਦੀ ਗੱਲ ਉਸ ਵੇਲੇ ਹੋਈ ਜਦੋਂ ਫੂਡ ਸਪਲਾਈ ਦਫਤਰ ਦੇ ਦੋਵੇਂ ਇੰਸਪੈਕਟਰ ਗੈਰਹਾਜ਼ਰ ਪਾਏ ਗਏ ਦਫਤਰ ਦਾ ਸ਼ਟਰ ਡਾਊਨ ਸੀ।ਫੂਡ ਸਪਲਾਈ ਅਧਿਕਾਰੀ ਜਗਰੂਪ ਸਿੰਘ ਸੇਖਵਾਂ ਨਾਲ ਫੋਨ ਤੇ ਗੱਲਬਾਤ ਦੌਰਾਨ ਆਪਣੀ ਡਿਊਟੀ ਅਤੇ ਹਾਜ਼ਰੀ ਬਾਰੇ ਕੋਈ ਤਸੱਲੀਬਖਸ਼ ਉੱਤਰ ਨਹੀਂ ਦੇ ਸਕੇ। ਇਸ ਤੋਂ ਇਲਾਵਾ ਜਗਰੂਪ ਸਿੰਘ ਸੇਖਵਾਂ ਨੇ ਸਥਾਨਕ ਐਗਰੀਕਲਚਰ ਭੂੰਮੀ ਸੁਧਾਰ ਦਫ਼ਤਰ ਵਿਖੇ ਵੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਅਤੇ ਕੰਮਾਂ ਦਾ ਜਾਇਜ਼ਾ ਲਿਆ। ਜਿਸ ਦੌਰਾਨ ਇਸ ਦਫਤਰ ਵਿਚ ਮੁਲਾਜ਼ਮਾਂ ਦੀ ਹਾਜ਼ਰੀ ਅਤੇ ਕੰਮ ਦਰੁਸਤ ਪਾਏ ਗਏ।ਇਸ ਮੌਕੇ ਜਗਰੂਪ ਸਿੰਘ ਸੇਖਵਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਹੀ ਹੋਂਦ ਵਿੱਚ ਆਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਪਿਛਲੀਆਂ ਲੇਟ ਲਤੀਫੀ ਅਤੇ ਗ਼ੈਰਹਾਜ਼ਰੀ ਦੀਆਂ ਮਾੜੀਆਂ ਆਦਤਾਂ ਨੂੰ ਛੱਡਣਾ ਪਵੇਗਾ। ਇਸ ਤੋਂ ਇਲਾਵਾ ਦਫ਼ਤਰਾਂ ਵਿੱਚ ਕਿਸੇ ਕਿਸਮ ਦਾ ਭਾਈ ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਨਿਲ ਟੋਨੀ ਤਿਵਾੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਬਹੁਤ ਵਧੀਆ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹੀ ਆਮ ਆਦਮੀ ਨੂੰ ਸਰਕਾਰੀ ਸਹੂਲਤਾਂ ਦਿਵਾਉਣ ਅਤੇ ਵਿਗੜ ਚੁੱਕੇ ਪ੍ਰਸ਼ਾਸਨਿਕ ਢਾਂਚੇ ਨੂੰ ਸੁਧਾਰ ਕਰਨ ਲਈ ਹੋਂਦ ਵਿੱਚ ਆਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਸਰਪੰਚ ਜੋਗਿੰਦਰ ਸਿੰਘ ਡੇਅਰੀਵਾਲ ਸੁਖਦੇਵ ਸਿੰਘ ਜੌਹਲ ਡੇਹਰੀਵਾਲ ਅਨਿਲ ਤਿਵਾੜੀ ਕਸ਼ਮੀਰ ਸਿੰਘ ਸੁਲਤਾਨਪੁਰ ਸੋਹਣ ਸਿੰਘ ਨੈਨੇਕੋਟ ਠਾਕਰ ਤਰਸੇਮ ਸਾਬਕਾ ਸਰਪੰਚ ਸ਼ਰੀਫ਼ ਮਸੀਹ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਾਲੰਟੀਅਰ ਹਾਜ਼ਰ ਸਨ।

Share This :

Leave a Reply