ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ, (ਪੰਜਾਬੀ ਮੀਡੀਆ ਬਿਊਰੋ) : ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ । ਮ੍ਰਿਤਕ ਨੌਜਵਾਨ ਦੀ ਪਹਿਚਾਣ ਪਰਮਵੀਰ ਿਸਿੰਘ ਵਜੋਂ ਹੋਈ ਹੈ ਜੋ ਕਪੂਰਥਲਾ ਦੇ ਪਿੰਡ ਢਪੱਈ ਤੋਂ ਸੀ । ਉਕਤ ਨੌਜਵਾਨ ਪਰਮਵੀਰ ਸਿੰਘ ਮਿਸੀਸਿਪੀ ਸੂਬੇ ‘ਚ ਇੱਕ ਗੈਸ ਸਟੇਸ਼ਨ ‘ਤੇ ਕੈਸ਼ੀਅਰ ਵਜੋਂ ਕੰਮ ਕਰਦਾ ਸੀ । ਘਟਨਾ ਸਮੇਂ ਇੱਕ ਅਫ਼ਰੀਕੀ ਮੂਲ ਦਾ ਵਿਅਕਤੀ ਗੈਸ ਸਟੇਸ਼ਨ ‘ਤੇ ਆਇਆ ਅਤੇ ਉਸ ਨੇ ਲੁੱਟਣ ਦੀ ਨੀਅਤ ਨਾਲ ਪਰਮਵੀਰ ਨੂੰ ਗੋਲੀ ਮਾਰ ਦਿੱਤੀ । ਸਿੱਟੇ ਵਜੋਂ ਪਰਮਵੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਪਰਮਵੀਰ ਸਿੰਘ ਦੇ ਪਿਤਾ ਅਨੁਸਾਰ ਉਸਦੀ ਲਾਸ਼ ਨੂੰ ਵਾਪਸ ਪਿੰਡ ਢਪੱਈ ਲਿਜਾਇਆ ਜਾਵੇਗਾ । ਇਹ ਵੀ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਦੇ ਜ਼ੌਰਜੀਆ ਸੂਬੇ ‘ਚ ਵੀ ਇੱਕ ਪੰਜਾਬੀ ਨੌਜਵਾਨ ਕਰਨਜੀਤ ਸਿੰਘ ਦੀ ਵੀ ਕਿਸੇ ਹਮਲਾਵਰ ਵੱਲੋਂ ਗੋਲੀਆਂ ਮਾਰ ਕਿ ਹੱਤਿਆ ਕਰ ਦਿੱਤੀ ਗਈ ਸੀ । ਅਜਿਹੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋਣ ਨਾਲ ਸਮੁੱਚੇ ਭਾਈਚਾਰੇ ‘ਚ ਸੋਗ ਦੀ ਲਹਿਰ ਹੈ ।(ਗੁਰਮੁੱਖ ਸਿੰਘ ਬਾਰੀਆ)

Share This :

Leave a Reply