ਗੈਸ ਸਟੇਸ਼ਨ ‘ਤੇ ਕੰਮ ਕਰਦੇ ਪੰਜਾਬੀ ਸਿੱਖ ਦੀ ਅਣਪਛਾਤੇ ਵਿਅਕਤੀ ਵੱਲੋਂ ਹੱਤਿਆ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਲਿਨਵੁੱਡ, ਵਾਸ਼ਿੰਗਟਨ ਵਿਚ ਇਕ ਅਣਪਛਾਤੇ ਵਿਅਕਤੀ ਨੇ ਗੈਸ ਸਟੇਸ਼ਨ ‘ਤੇ ਕੰਮ ਕਰਦੇ ਇਕ ਪੰਜਾਬੀ ਸਿੱਖ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ 60 ਸਾਲਾ ਤੇਜਪਾਲ ਸਿੰਘ ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹ ਘਟਨਾ ਲਿਨਵੁੱਡ ਵਿਚ 148 ਵੀਂ ਸਟਰੀਟ ਤੇ ਸਟੇਟ ਹਾਈਵੇਅ 99 ਦੇ ਅੰਦਰੂਨੀ ਹਿੱਸੇ ਨੇੜੇ ਵਾਪਰੀ। ਪੁਲਿਸ ਮੁੱਖੀ ਦੇ ਦਫਤਰ ਅਨੁਸਾਰ ਸ਼ੱਕੀ ਸਟੋਰ ਵਿਚ ਦਾਖਲ ਹੋਇਆ ਤੇ ਮੁਲਾਜ਼ਮ ਉਪਰ ਗੋਲੀ ਚਲਾ ਦਿੱਤੀ ਜਿਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਗੋਲੀ ਮਾਰਨ ਉਪਰੰਤ ਉਹ ਘਟਨਾ ਸਥਾਨ ਤੋਂ ਫਰਾਰ ਹੋ ਗਿਆ।

ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਲੁੱਟਮਾਰ ਦੇ ਇਰਾਦੇ ਨਾਲ ਸਟੋਰ ਵਿਚ ਦਾਖਲ ਹੋਇਆ ਸੀ। ਪੁਲਿਸ ਨੇ ਸ਼ੱਕੀ ਦੀ ਗ੍ਰਿਫਤਾਰੀ ਲਈ ਲੋਕਾਂ ਕੋਲੋਂ ਮੱਦਦ ਮੰਗੀ ਹੈ। ‘ਗੋ ਫੰਡ ਮੀ ਪੇਜ’ ਅਨੁਸਾਰ ਤੇਜਪਾਲ ਬਹੁਤ ਹੀ ਇਮਾਨਦਾਰ ਤੇ ਖੁਸ਼ਦਿੱਲ ਵਿਅਕਤੀ ਸੀ। ਉਸ ਦਾ ਪਿਛੋਕੜ ਜਲੰਧਰ ਜਿਲੇ ਨਾਲ ਸਬੰਧਤ ਹੈ ਤੇ ਉਹ 1986 ਵਿਚ ਅਮਰੀਕਾ ਆਇਆ ਸੀ। ਉਸ ਦੇ ਅੰਤਿਮ ਸੰਸਕਾਰ ਤੇ ਪਰਿਵਾਰ ਦੀ ਮੱਦਦ ਲਈ 60215 ਡਾਲਰ ਫੰਡ ਜੁਟਾਇਆ ਗਿਆ ਹੈ। ਉਹ ਆਪਣੇ ਪਿਛੇ ਪਤਨੀ ਤੇ 3 ਬੱਚੇ ਛੱਡ ਗਿਆ  ਹੈ।

Share This :

Leave a Reply