ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਪਹਾੜੀ ਚੋਟੀ ਬੇਨ ਨੇਵਿਸ ‘ਤੇ ਮੰਗਲਵਾਰ ਨੂੰ 17 ਲੋਕਾਂ ਨਾਲ ਹੋਈ ਘਟਨਾ ‘ਚ ਇੱਕ ਪਰਬਤਆਰੋਹੀ ਦੀ ਮੌਤ ਹੋ ਗਈ ਹੈ। ਇਸ ਘਟਨਾ ਬਾਰੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਸਾਲਾਂ ਵਿਅਕਤੀ ਨੂੰ ਯੂਕੇ ਦੇ ਸਭ ਤੋਂ ਉੱਚੇ ਪਹਾੜ ‘ਤੇ ਵੱਡੇ ਪੱਧਰ ‘ਤੇ ਬਚਾਅ ਦੇ ਮੌਕੇ ‘ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ।
ਜਿਸ ਦੌਰਾਨ ਐਮਰਜੈਂਸੀ ਸੇਵਾਵਾਂ ਅਤੇ ਪਹਾੜੀ ਬਚਾਅ ਟੀਮ ਨੇ ਮੰਗਲਵਾਰ ਨੂੰ ਬੇਨ ਨੇਵਿਸ ‘ਤੇ 17 ਲੋਕਾਂ ਦੀ ਮਦਦ ਕੀਤੀ। ਇਸਦੇ ਨਾਲ ਹੀ 29 ਅਤੇ 37 ਸਾਲ ਦੀ ਉਮਰ ਦੇ ਦੋ ਵਿਅਕਤੀਆਂ ਨੂੰ ਵੀ ਹਸਪਤਾਲ ਵਿੱਚ ਮਾਮੂਲੀ ਸੱਟਾਂ ਦੇ ਇਲਾਜ ਲਈ ਲਿਜਾਇਆ ਗਿਆ। ਪੁਲਿਸ ਸਕਾਟਲੈਂਡ ਨੇ ਦੱਸਿਆ ਕਿ ਬਚਾਅ ਕਾਰਜਾਂ ਵਿੱਚ ਲੋਕਾਬਰ ਪਹਾੜੀ ਬਚਾਅ ਟੀਮ ਸ਼ਾਮਲ ਸੀ ਅਤੇ ਘਟਨਾ ਸਥਾਨ ਦੇ ਆਲੇ ਦੁਆਲੇ ਕੋਈ ਸ਼ੱਕੀ ਹਾਲਾਤ ਨਹੀਂ ਸਨ ਅਤੇ ਇਸ ਘਟਨਾ ਦੀ ਇੱਕ ਪੂਰੀ ਰਿਪੋਰਟ ਪ੍ਰੋਕਿਊਰੇਟਰ ਫਿਸਕਲ ਨੂੰ ਸੌਂਪੀ ਜਾਵੇਗੀ।