ਵਰਿੰਦਾਵਨ ਨਿਵਾਸੀ ਸਵਾਮੀ ਅਨਿਰੁਧਾਚਾਰੀਆ ਖਿਲਾਫ ਪੰਜਾਬ ‘ਚ ਮਾਮਲਾ ਦਰਜ

ਭਗਵਾਨ ਵਾਲਮੀਕਿ ਬਾਰੇ ਝੂਠਾ ਪ੍ਰਚਾਰ ਕਰਨ ਲਈ

ਲੁਧਿਆਣਾ, ਮੀਡੀਆ ਬੀਊਰੋ:

ਭਗਵਾਨ ਵਾਲਮੀਕੀ ਜੀ ਸਬੰਧੀ ਸੋਸ਼ਲ ਮੀਡੀਆ ‘ਤੇ ਗ਼ਲਤ ਪ੍ਰਚਾਰ ਕਰ ਕੇ ਵਾਲਮੀਕਿ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚੱਲਦੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਮਥੁਰਾ ਦੇ ਰਹਿਣ ਵਾਲੇ ਅਨੀਰੁੱਧਾਚਾਰੀਆ ਖਿਲਾਫ਼ ਕੇਸ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਨਾਲੀ ਮੁਹੱਲਾ ਲੁਧਿਆਣਾ ਦੇ ਰਹਿਣ ਵਾਲੇ ਅਰਜੁਨ ਨੇ ਦਸਿਆ ਕਿ 21 ਜੁਲਾਈ 2021 ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਉਪਰ ਭਗਵਾਨ ਵਾਲਮੀਕਿ ਮਹਾਰਾਜ ਦੇ ਖਿਲਾਫ਼ ਗਲਤ ਵੀਡੀਓ ਅਪਲੋਡ ਕੀਤੀ ਗਈ। ਇਸ ਵੀਡੀਓ ਕਾਰਨ ਅਰਜੁਨ ਸਮੇਤ ਵਾਲਮੀਕਿ ਸਮਾਜ ਦੇ ਹਰ ਇਕ ਵਿਅਕਤੀ ਦੀਆਂ ਧਾਰਮੀਕ ਭਾਵਨਾਵਾਂ ਨੂੰ ਠੇਸ ਪਹੁੰਚੀ। ਇਸ ਮਾਮਲੇ ਸਬੰਧੀ ਵਰਿੰਦਾਵਨ ਮਥੁਰਾ ਦੇ ਵਾਸੀ ਅਨੀਰੁਧਾਚਾਰੀਆ ਖਿਲਾਫ਼ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ। ਕਈ ਮਹੀਨਿਆਂ ਦੀ ਚੱਲੀ ਪੜਤਾਲ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚੱਲਦੇ ਅਨੀਰੁਧਾਚਾਰੀਆ ਖਿਲਾਫ਼ ਐੱਫਆਈਆਰ ਦਰਜ ਕਰ ਕੇ ਅਗਲੀ ਤਫਤੀਸ਼ ਲਈ ਕੇਸ ਮੁਤੱਕਲਾ ਥਾਣਾ ਵਰਿੰਦਾਵਨ ਜ਼ਿਲ੍ਹਾ ਮਥੁਰਾ ਉੱਤਰ ਪ੍ਰਦੇਸ਼ ਭੇਜ ਦਿੱਤਾ ਹੈ।

Share This :

Leave a Reply