ਖੰਨਾ (ਪਰਮਜੀਤ ਸਿੰਘ ਧੀਮਾਨ) –ਇਥੋਂ ਦੀ ਚਾਂਦਲਾ ਮਾਰਕੀਟ ਵਿਖੇ ਸ੍ਰੀ ਰਾਮ ਮੰਦਰ ਜੀ ਪ੍ਰਬੰਧਕ ਕਮੇਟੀ ਵੱਲੋਂ 200 ਸਾਲ ਪੁਰਾਣੇ ਰਾਮ ਮੰਦਰ ਦਾ ਨਵ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਚੇਅਰਮੈਨ ਹਰਬੰਸ ਲਾਲ ਗਰਗ, ਰਾਜਿੰਦਰ ਪੁਰੀ ਅਤੇ ਦੁਆਰਕਾ ਦਾਸ ਨੇ ਕਿਹਾ ਕਿ ਇਹ ਇਕ ਪੁਰਾਤਨ ਮੰਦਰ ਹੈ। ਇਸ ਦੀ ਇਮਾਰਤ ਬਹੁਤ ਪੁਰਾਣੀ ਹੋ ਗਈ ਸੀ, ਜਿਸ ਦੇ ਨਵ ਨਿਰਮਾਣ ਲਈ ਸ਼ਹਿਰ ਵਾਸੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਕੁੱਝ ਕਾਨੂੰਨੀ ਅੜਚਨਾ ਆ ਰਹੀਆਂ ਹਨ, ਜਿਨ੍ਹਾਂ ਨੂੰ ਹੁਣ ਦੂਰ ਕਰਕੇ 2 ਕਰੋੜ ਦੀ ਲਾਗਤ ਨਾਲ ਕੰਮ ਅਰੰਭ ਕੀਤਾ ਜਾਵੇਗਾ। ਮੰਦਰ ਵਿਚ ਸ਼ਾਨਦਾਰ ਰਾਮ ਦਰਬਾਰ, ਹਾਲ, ਬੇਸਮੈਂਟ, ਪੁਜਾਰੀਆਂ ਲਈ ਕਮਰਾ, ਰਸੋਈ, ਅਨਾਜ ਭੰਡਾਰ, ਵੇਦ ਸ਼ਾਲਾ, ਯੱਗ ਸ਼ਾਲਾ, ਪਾਰਕਿੰਗ ਆਦਿ ਦਾ ਖਾਸ ਤੌਰ ’ਤੇ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਮੰਦਰ ਦੇ ਨਿਰਮਾਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸਬੰਧੀ ਪ੍ਰਬੰਧਕਾਂ ਵੱਲੋਂ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਵਿਸ਼ਣੂ ਸ਼ਰਮਾ, ਵਿਕਾਸ ਅਗਰਵਾਲ, ਮਨੀਸ਼ ਸ਼ਰਮਾ, ਸੁਬੋਧ ਮਿੱਤਲ, ਹਰੀਸ਼ ਗੁਪਤਾ, ਦਰਸ਼ਨ ਲਾਲ, ਰਾਕੇਸ਼ ਸ਼ਾਹੀ, ਐਸ. ਕੇ. ਭੱਲਾ, ਰੋਹਿਤ ਸ਼ਰਮਾ, ਨਰੇਸ਼ ਪਾਲ, ਸ਼ੁਸ਼ੀਲ ਗਰਗ ਆਦਿ ਹਾਜ਼ਰ ਸਨ।