ਅਲਾਬਾਮਾ ‘ਚ ਇਕ 13 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਟਸਕਾਲੂਸਾ, ਅਲਾਬਾਮਾ ਵਿਚ ਆਪਣੇ ਸੌਣ ਵਾਲ ਕਮਰੇ ਵਿਚ ਆਈਪੈਡ ਉਪਰ ਖੇਡ ਰਹੇ ਇਕ 13 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਟਸਕਾਲੂਸਾ ਪੁਲਿਸ ਵਿਭਾਗ ਅਨੁਸਾਰ ਬੱਚੇ ਦੇ ਗੋਲੀ ਕਮਰੇ ਦੀ ਖਿੜਕੀ ਰਾਹੀਂ ਮਾਰੀ ਗਈ ਜੋ ਉਸ ਦੇ ਸਿਰ ਵਿਚ ਵੱਜੀ। ਪੁਲਿਸ ਮੌਕੇ ਉਪਰ ਪੱਜੀ ਤਾਂ ਬੱਚੇ ਦੇ ਮਾਂ- ਬਾਪ ਬੇਵੱਸ ਖੜੇ ਐਂਬੂਲੈਂਸ ਦੀ ਉਡੀਕ ਕਰ ਰਹੇ ਸਨ। ਪੁਲਿਸ ਨੇ ਕਿਹਾ ਹੈ ਕਿ ਇਹ ਕਿਸੇ ਪਾਗਲ ਵਿਅਕਤੀ ਦਾ ਹੀ ਕਾਰਾ ਹੋ ਸਕਦਾ ਹੈ। ਟਸਕਾਲੂਸਾ ਪੁਲਿਸ ਵਿਭਾਗ ਦੀ ਅਪਰਾਧ ਸ਼ਾਖਾ ਦੇ ਅਧਿਕਾਰੀ ਕੈਪਟਨ ਮਾਰਟੀ ਸੈਲਰਜ ਨੇ ਕਿਹਾ ਹੈ ਕਿ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਹਮਲਾਵਰ ਦਾ ਨਿਸ਼ਾਨਾ ਬੱਚਾ ਨਹੀਂ ਸੀ। ਪੁਲਿਸ ਸ਼ੱਕੀ ਦੀ ਤਲਾਸ਼ ਕਰ ਰਹੀ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Share This :

Leave a Reply