ਬੀਜਿੰਗ (ਮੀਡੀਆ ਬਿਊਰੋ)- ਚੀਨ ਦੇ ਉੱਤਰ ਪੱਛਮੀ ਰਾਜ ਗਾਂਸੂ ਵਿਚ ਸ਼ੁੱਕਰਵਾਰ ਨੂੰ ਇਕ ਯਾਤਰੀ ਰੇਲ ਦੀ ਟੱਕਰ ਨਾਲ 9 ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਸਵੇਰੇ ਕਰੀਬ 05:20 ਵਜੇ ਵਾਪਰੀ ਜਦੋਂ ਟ੍ਰੇਨ ਸਿਨਜਿਆਂਗ ਉਈਗੂਰ ਖੁਦਮੁਖਤਿਆਰੀ ਖੇਤਰ ਵਿੱਚ ਉਰੂਮਕੀ ਤੋਂ ਜ਼ਿਲੀਂਗ ਪ੍ਰਾਂਤ ਵਿੱਚ ਹਾਂਗਜ਼ੂ ਜਾ ਰਹੀ ਸੀ। ਇਸ ਦੌਰਾਨ, ਜਿਨਚਾਂਗ ਸ਼ਹਿਰ ਦੇ ਨਜ਼ਦੀਕ ਰੇਲ ਦੀ ਟੱਕਰ ਵਿੱਚ 9 ਰੇਲ ਕਰਮਚਾਰੀਆਂ ਦੀ ਮੌਤ ਹੋ ਗਈ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ।