77 ਸਾਲਾ ਬਜ਼ੁਰਗ ਨੇ ਰੋਲ ਛੱਡੀ ਇਨਸਾਨੀਅਤ, 14 ਸਾਲਾ ਨਾਬਾਲਗ ਕੁੜੀ ਨਾਲ ਮਿਟਾਈ ਹਵਸ

ਚੰਡੀਗੜ੍ਹ (ਮੀਡੀਆ ਬਿਊਰੋ) : ਇਕ 77 ਸਾਲਾ ਬਜ਼ੁਰਗ ਵਲੋਂ 14 ਸਾਲਾ ਨਾਬਾਲਗ ਕੁੜੀ ਨਾਲ ਜਬਰ ਜ਼ਨਾਹ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਸ ਨੇ ਕਾਰਵਾਈ ਕਰਦੇ ਹੋਏ ਬਜ਼ੁਰਗ ‘ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ ‘ਚ ਨਾਬਾਲਗਾ ਨੇ ਦੱਸਿਆ ਕਿ ਉਹ ਆਪਣੀ ਭੂਆ ਕੋਲ ਰਹਿੰਦੀ ਹੈ। ਬੀਤੇ ਵਰ੍ਹੇ ਸਿਆਲ ਵਿਚ ਮੈਂ ਆਪਣੀ ਭੂਆ ਦੇ ਘਰ ਇਕੱਲੀ ਸੀ ਤਾਂ ਉਸ ਵੇਲੇ ਜਰਨੈਲ ਸਿੰਘ ਪੁੱਤਰ ਊਧਮ ਸਿੰਘ ਵਾਸੀ ਪਿੰਡ ਗੇਰਾ ਸਾਡੇ ਘਰ ਆਇਆ। ਜਿਸ ਨੇ ਮੈਨੂੰ ਕੋਲਡ ਡ੍ਰਿੰਕਸ ਵਿਚ ਕੋਈ ਨਸ਼ੇ ਵਾਲੀ ਚੀਜ਼ ਪਿਆ ਦਿੱਤੀ, ਜਿਸ ਨਾਲ ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਦੇਖਿਆ ਕਿ ਮੇਰੇ ਨਾਲ ਕੁਝ ਗਲਤ ਹੋਇਆ ਹੈ ।

ਅਗਲੇ ਦਿਨ ਜਰਨੈਲ ਸਿੰਘ ਫਿਰ ਸਾਡੇ ਘਰ ਆਇਆ। ਉਸ ਵੇਲੇ ਮੇਰੀ ਭੂਆ ਗੁਆਂਢੀਆਂ ਦੇ ਘਰ ਗਈ ਹੋਈ ਸੀ ਤਾਂ ਮੈਨੂੰ ਆ ਕੇ ਕਹਿਣ ਲੱਗਾ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਤੇ ਤੇਰੀ ਭੂਆ ਨੂੰ ਜਾਨੋਂ ਮਾਰ ਦੇਵਾਂਗਾ ਅਤੇ ਮੇਰੇ ਨਾਲ ਫਿਰ ਜਬਰ-ਜ਼ਿਨਾਹ ਕੀਤਾ ।

ਉਸ ਨੇ ਅੱਗੇ ਦੱਸਿਆ ਕਿ ਜਰਨੈਲ ਸਿੰਘ ਇਸ ਤਰ੍ਹਾਂ ਡਰਾ ਧਮਕਾ ਕੇ ਮੇਰੇ ਨਾਲ ਜਬਰ-ਜ਼ਿਨਾਹ ਕਰਦਾ ਰਿਹਾ, ਮੈਂ ਡਰਦੇ ਹੋਏ ਕਿਸੇ ਨੂੰ ਨਹੀਂ ਦੱਸਿਆ। ਫਿਰ ਮੈਂ ਆਪਣੀ ਭਾਣਜੀ, ਜੋ ਮੋਹਾਲੀ ਵਿਖੇ ਰਹਿੰਦੀ ਹੈ, ਨੂੰ 29 ਜੂਨ ਨੂੰ ਸਾਰੀ ਘਟਨਾ ਦੱਸੀ ਤਾਂ ਉਸ ਤੋਂ ਬਾਅਦ ਮੇਰੇ ਵੱਲੋਂ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੂੰ ਆਪਣੇ ਨਾਲ ਹੋਏ ਜਬਰ-ਜ਼ਿਨਾਹ ਸਬੰਧੀ ਸ਼ਿਕਾਇਤ ਪੱਤਰ ਦਿੱਤਾ ਗਿਆ।

ਜਿਸ ਦੇ ਆਧਾਰ ‘ਤੇ ਜਾਂਚ ਪੜਤਾਲ ਕਰਕੇ ਪੁਲਸ ਵੱਲੋਂ ਜਰਨੈਲ ਸਿੰਘ ਖ਼ਿਲਾਫ਼ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਪੋਸਕੋ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਹਾਜੀਪੁਰ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਤੁਰੰਤ ਕਾਰਵਾਈ ਕਰਦੇ ਹੋਏ ਹਾਜੀਪੁਰ ਪੁਲਸ ਪਾਰਟੀ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਅਦਾਲਤ ‘ਚ ਰਿਮਾਂਡ ਲਈ ਪੇਸ਼ ਕੀਤਾ ਹੈ। ਰਿਮਾਂਡ ਮਿਲਣ ‘ਤੇ ਅੱਗੇ ਪੁੱਛਗਿੱਛ ਕੀਤੀ ਜਾਵੇਗੀ।

Share This :

Leave a Reply