ਨਾਭਾ (ਤਰੁਣ ਮਹਿਤਾਂ) ਐਸਐਸਪੀ ਪਟਿਆਲਾ ਸ:ਮਨਦੀਪ ਸਿੰਘ ਸਿੰਧੂ ਦੇ ਦਿਸਾਂ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਆਨਲਾਇਨ ਠੱਗੀ ਮਾਰਨ ਵਾਲੇਆਂ ਤੇ ਸਿਕਜਾਂ ਕਸਦੇ ਹੋਏ ਨਾਭਾ ਕੋਤਵਾਲੀ ਪੁਲਸ ਨੇ ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾਂ ਹੈ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਨਾਭਾ ਵਰਿੰਦਰਜੀਤ ਸਿੰਘ ਥਿੰਦ ਅਤੇ ਸਾਇਬਰ ਸੈੱਲ ਪਟਿਆਲਾ ਦੀ ਇੰਚਾਰਜ ਤਰਨਦੀਪ ਕੌਰ ਨੇ ਦਸਿਆ ਕਿ ਠੱਗੀ ਮਾਰਨ ਵਾਲੇ ਜਸਪ੍ਰੀਤ ਸਿੰਘ ਲੁਧਿਆਣਾ, ਹਰਮਨ ਸਿੰਘ ਪਿੰਡ ਅਜਨੌਦਾ ਕਲਾਂ ਨਾਭਾ, ਦੇ ਰਹਿਣ ਵਾਲੇ ਹਨ।
ਇਨ੍ਹਾਂ ਨੌਜਵਾਨਾਂ ਨੇ ਜਸ਼ਨਪ੍ਰੀਤ ਕੌਰ ਜੋ ਕਿ ਰੁੜਕੀ ਪਿੰਡ (ਰਾਜਪੁਰਾਂ)ਦੀ ਰਹਿਣ ਵਾਲੀ ਹੈ।ਇਸ ਦੇ ਨਾਲ ਓਰੀਐਂਟਲ ਬੈਂਕ ਬਰਾਂਚ ਘਨੌਰ ਦੇ ਖਾਤੇ ਵਿੱਚੋਂ 7,50,000,ਲੱਖ ਦੀ ਠੱਗੀ ਮਾਰੀ ਹੈ। ਅਤੇ ਇਸ ਦੇ ਖਾਤੇ ਨਾਲ ਛੇੜਛਾੜ ਕੀਤੀ ਗਈ।
ਦੋਸ਼ੀਆਂ ਦੇ ਖਿਲਾਫ ਨਾਭਾ ਕੋਤਵਾਲੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ,ਇਨ੍ਹਾਂ ਤਿੰਨੇ ਦੋਸ਼ੀਆਂ ਨੂੰ ਨਾਭਾ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ।