ਪਟਿਆਲਾ, ਮੀਡੀਆ ਬਿਊਰੋ:
ਪਟਿਆਲਾ ਪੁਲਿਸ ਨੇ ਪੰਜ ਦਿਨ ਪਹਿਲਾਂ ਪੰਜਾਬੀ ‘ਵਰਸਿਟੀ (Punjabi University, Patiala) ਦੇ ਬਾਹਰ ਦੇਰ ਰਾਤ ਹੋਏ ਦੌਣ ਕਲਾਂ ਕਬੱਡੀ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਭਿੰਦਾ ਦੇ ਕਤਲ ਕੇਸ `ਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਨਵੀ ਸ਼ਰਮਾ ਵਾਸੀ ਪਿੰਡ ਬਠੋਈ ਖੁਰਦ ਪਸਿਆਣਾ, ਵਰਿੰਦਰ ਬਾਵਾ ਪਿੰਡ ਬਠੋਈ ਖੁਰਦ ਪਸਿਆਣਾ, ਪ੍ਰਿਤਪਾਲ ਸਿੰਘ ਵਾਸੀ ਵਾਰਡ ਨੰਬਰ 7 ਸਨੌਰ, ਬਹਾਦੁਰ ਸਿੰਘ ਵਾਸੀ ਪਿੰਡ ਘਰਾਚੋਂ ਭਵਾਨੀਗੜ੍ਹ, ਜਿ਼ਲ੍ਹਾ ਸੰਗਰੂਰ, ਤਰਸੇਮ ਲਾਲ ਵਾਸੀ ਪਿੰਡ ਸਨੇਟਾ ਸੋਹਾਣਾ ਐਸਐਸਏ ਨਗਰ ਮੋਹਾਲੀ, ਸਤਵਿੰਦਰ ਸਿੰਘ ਵਾਸੀ ਬੰਦਾ ਸਿੰਘ ਬਹਾਦੁਰ ਕਲੋਨੀ ਬਨੂੜ, ਗੁਰਲਾਲ ਸਿੰਘ ਵਾਸੀ ਹਰਗੋਬਿੰਦ ਕਲੋਨੀ ਬਹਾਦੁਰਗੜ੍ਹ, ਪਟਿਆਲਾ ਵਜੋਂ ਕਰਵਾਈ ਹੈ। ਮੁਲਜ਼ਮਾਂ ਕੋਲੋ ਪੁਲਿਸ ਨੇ ਹਮਲੇ ਵਿਚ ਵਰਤੇ ਗਏ ਹਥਿਆਰ 2 ਪਿਸਟਲ 32 ਬੋਰ ਤੇ 7 ਰੋਂਦ, 1 ਪਿਸਟਲ 315 ਬੋਰ ਸਮੇਤ 2 ਰੋਂਦ ਤੇ ਇੱਕ ਬੁਲਟ ਮੋਟਰਸਾਇਕਲ ਵੀ ਬਰਾਮਦ ਕੀਤਾ ਹੈ।
ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਬਟਰ ਸਟੋਪ ਪੀਜਾ ਹੋਟ ਵਾਲੀਆ ਇਨਕਲੇਵ, ਸਾਹਮਣੇ ਪੰਜਾਬੀ `ਵਰਸਿਟੀ ਪਟਿਆਲਾ ਵਿਖੇ 5 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਧਰਮਿੰਦਰ ਸਿੰਘ ਭਿੰਦਾ ਪਰ ਵਿਰੋਧੀ ਗਰੁੱਪ ਹਰਵੀਰ ਸਿੰਘ ਵਾਸੀ ਪਿੰਡ ਦੌਣ ਕਲਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।ਇਸ ਸਬੰਧੀ ਅਰਬਨ ਅਸਟੇਟ ਪੁਲਿਸ ਨੇ ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਸੀ ਜੋ ਤਫਤੀਸ਼ ਦੌਰਾਨ ਵਾਰਦਾਤ ਵਿੱਚ ਸ਼ਾਮਲ 4 ਵਿਅਕਤੀ ਦੇ ਨਾਮ ਸਾਹਮਣੇ ਆਏ ਸੀ।
ਪੁਲਿਸ ਨੇ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ 03 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਐਸਪੀ ਸਿਟੀ ਪਟਿਆਲਾ ਹਰਪਾਲ ਸਿੰਘ ਦੀ ਨਿਗਰਾਨੀ ਹੇਠ ਅਜੈਪਾਲ ਸਿੰਘ, ਡੀਐਸਪੀ ਸਿਟੀ-2 ਮੋਹਿਤ ਅਗਰਵਾਲ, ਜਸਵਿੰਦਰ ਸਿੰਘ ਟਿਵਾਣਾ, ਪੁਲਿਸ ਸਬ ਡਵੀਜਨ ਘਨੌਰ ਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਪਟਿਆਲਾ ਐਸ.ਆਈ ਅਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀਆਂ ਟੀਮਾਂ ਬਣਾਈਆਂ ਗਈਆਂ ਸਨ।ਉਨ੍ਹਾਂ ਦਸਿਆ ਕਿ 5 ਅਪ੍ਰ਼ੈਲ ਦੀ ਰਾਤ ਉਕਤ ਮੁਲਜ਼ਮਾ ਨੇ ਭਿੰਦਾ `ਤੇ ਸਾਢੇ 10 ਵਜੇ ਵਾਲੀਆਂ ਇਨਕਲੇਵ ਸਾਹਮਣੇ ਪੰਜਾਬੀ `ਵਰਸਿਟੀ ਵਿਖੇ ਹਰਵੀਰ ਸਿੰਘ ਵਾਸੀ ਨੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਹਰਵੀਰ ਸਿੰਘ ਤੇ ਉਸਦੇ ਸਾਥੀਆਂ ਨੇ ਆਪਣੇ ਹਥਿਆਰਾਂ ਨਾਲ ਧਰਮਿੰਦਰ ਸਿੰਘ ਭਿੰਦਾ ਤੇ ਉਸਦੇ ਸਾਥੀਆਂ ਪਰ ਫਾਇਰਿੰਗ ਕੀਤੀ ਸੀ। ਇਸ ਫਾਇਰਿੰਗ ਦੌਰਾਨ ਧਰਮਿੰਦਰ ਸਿੰਘ ਭਿੰਦਾ ਦੇ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ।
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਧਰਮਿੰਦਰ ਸਿੰਘ ਭਿੰਦਾ ਅਤੇ ਹਰਵੀਰ ਸਿੰਘ ਦੇ ਗਰੁੱਪ ਦਾ ਆਪਸ ਵਿਚ ਤਕਰਾਰ ਚੱਲਦਾ ਸੀ। ਮ੍ਰਿਤਕ ਧਰਮਿੰਦਰ ਸਿੰਘ ਭਿੰਦਾ ਢੀਂਡਸਾ ਸਪੋਰਟਸ ਕਲੱਬ ਪਿੰਡ ਦੌਣ ਕਲਾਂ ਦਾ ਪ੍ਰਧਾਨ ਵੀ ਰਿਹਾ ਹੈ। ਇਸ ਹਮਲੇ ਵਿੱਚ ਮੁੱਖ ਤੌਰ ਪਰ ਹਰਵੀਰ ਸਿੰਘ, ਹਰਮਨ ਸਿੰਘ, ਤੇਜਿੰਦਰ ਸਿੰਘ ਫੌਜੀ, ਯੋਗਵਰ ਸੋਨੀ, ਨਵੀ ਸ਼ਰਮਾ ਉਰਫ ਰਵੀ, ਵਰਿੰਦਰ ਸਿੰਘ ਬਾਵਾ ਅਤੇ ਪ੍ਰਿਤਪਾਲ ਸਿੰਘ ਪ੍ਰੀਤ ਮੀਰਾਪੁਰੀਆ, ਅਤੇ ਬਹਾਦਰ ਸਿੰਘ ਉਰਫ਼ ਲਦੀਪ ਸਿੰਘ ਲਖੀ ਵਗੈਰਾ ਸ਼ਾਮਲ ਹਨ। ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿੰਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਵਾਰਦਾਤ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦਾ ਵੀ ਰੋਲ ਸਾਹਮਣੇ ਆਇਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।