50 ਫੀਸਦੀ ਸਬਸਿਡੀ ਤੇ ਨਵੇਂ ਟਰੈਕਟਰ ਦੇਣ ਸਬੰਧੀ ਕੋਈ ਵੀ ਸਕੀਮ ਲਾਗੂ ਨਹੀ ਹੋਈ : ਮੁੱਖ ਖੇਤੀਬਾੜੀ ਅਫਸਰ

ਮੁੱਖ ਖੇਤੀਬਾੜੀ ਅਫਸਰ ਡਾ: ਗੁਰਦਿਆਲ ਸਿੰਘ ਬੱਲ

ਅੰਮ੍ਰਿਤਸਰ (ਮੀਡੀਆ ਬਿਊਰੋ ) ਮੁੱਖ ਖੇਤੀਬਾੜੀ ਅਫਸਰ ਡਾ: ਗੁਰਦਿਆਲ ਸਿੰਘ ਬੱਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਯੋਜਨਾਂ ਤਹਿਤ 50 ਫੀਸਦੀ ਸਬਸਿਡੀ ਤੇ ਨਵੇਂ ਟਰੈਕਟਰ ਦੇਣ ਸਬੰਧੀ ਕੋਈ ਵੀ ਸਕੀਮ ਉਪਲਬਧ ਨਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ: ਗੁਰਦਿਆਲ ਨੇ ਦੱਸਿਆ ਕਿ ਇਸ ਸਬੰਧੀ ਸਕੱਤਰ ਖੇਤੀਬਾੜੀ ਸ: ਕਾਹਨ ਸਿੰਘ ਪੰਨੂ ਨੇ ਪਹਿਲਾਂ ਵੀ ਅਖਬਾਰਾਂ ਰਾਹੀ ਸਪੱਸ਼ਟ ਕਰ ਦਿੱਤਾ ਸੀ।

ਕਿਸਾਨਾਂ ਵੱਲੋ ਖੇਤੀਬਾੜੀ ਦਫਤਰ ਵਿੱਚ ਆ ਕੇ ਅਤੇ ਖੇਤੀਬਾੜੀ ਅਧਿਕਾਰੀਆਂ ਨਾਲ ਟੈਲੀਫੋਨ ਰਾਹੀ ਸੰਪਰਕ ਕਰਕੇ ਇਸ ਸਕੀਮ ਬਾਰੇ ਲਗਾਤਾਰ ਪੁੱਛਿਆ ਜਾ ਰਿਹਾ ਹੈ। ਸਮੂਹ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਤੌਰ ਤੇ ਇਸ ਸਕੀਮ ਸਬੰਧੀ ਵਿਭਾਗ ਨੂੰ ਕੋਈ ਵੀ ਦਿਸ਼ਾ ਨਿਰਦੇਸ਼ ਪ੍ਰਾਪਤ ਨਹੀ ਹੋਇਆ ਹੈ। ਕਿਸਾਨਾਂ ਨੂੰ ਅਪੀਲ ਹੈ ਕਿ ਇਹ ਇਕ ਅਫਵਾਹ ਹੈ, ਕਿਸੇ ਵੀ ਸ਼ਰਾਰਤੀ ਅਨਸਰ ਦੇ ਝਾਂਸੇ ਵਿੱਚ ਨਾ ਆਇਆ ਜਾਵੇ ਅਤੇ ਕਿਸੇ ਵੀ ਆਨ ਲਾਈਨ ਪੋਰਟਲ ਤੇ ਜਾ ਕੇ ਕੋਈ ਵੀ ਫਾਰਮ ਨਾ ਭਰਿਆ ਜਾਵੇ । ਸ਼ਰਾਰਤੀ ਅਨਸਰਾਂ ਵੱਲੋ ਕਿਸਾਨਾਂ ਨੂੰ ਸਬਸਿਡੀ ਤੇ ਟਰੈਕਟਰ ਦਿਵਾਉਣ ਦੇ ਝੂਠੇ ਪ੍ਰਚਾਰ ਵਿੱਚ ਨਾ ਆ ਕੇ ਆਰਥਿਕ ਲੁੱਟ ਹੋਣ ਤੋ ਬਚਾਅ ਕੀਤਾ ਜਾਵੇ।

Share This :

Leave a Reply