ਲੁਧਿਆਣਾ ’ਚ ਕੋਰੋਨਾ ਦੇ 44 ਨਵੇਂ ਮਾਮਲੇ, ਇਕ ਮਰੀਜ਼ ਦੀ ਮੌਤ, ਇਨਫੈਕਟਿਡਾਂ ’ਚ ਤਿੰਨ ਡਾਕਟਰ ਤੇ ਦੋ ਯਾਤਰੀ ਵੀ ਸ਼ਾਮਲ

ਜ਼ਿਲ੍ਹੇ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਦੇ ਜਾ ਰਹੇ ਹਨ। ਐਤਵਾਰ ਨੂੰ ਜ਼ਿਲ੍ਹੇ ’ਚ 44 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ’ਚੋਂ 40 ਇਨਫੈਕਟਿਡ ਲੁਧਿਆਣਾ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚ ਦੋ ਆਸਟ੍ਰੇਲੀਆ ਅ

ਜੇਐੱਨਐੱਨ, ਲੁਧਿਆਣਾ : ਜ਼ਿਲ੍ਹੇ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਦੇ ਜਾ ਰਹੇ ਹਨ। ਐਤਵਾਰ ਨੂੰ ਜ਼ਿਲ੍ਹੇ ’ਚ 44 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ’ਚੋਂ 40 ਇਨਫੈਕਟਿਡ ਲੁਧਿਆਣਾ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚ ਦੋ ਆਸਟ੍ਰੇਲੀਆ ਅਤੇ ਯੂਐੱਸਏ ਤੋਂ ਪਰਤੇ ਯਾਤਰੀ ਅਤੇ 3 ਡਾਕਟਰ ਵੀ ਸ਼ਾਮਲ ਹਨ। ਜਦੋਂਕਿ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆ ਕੇ 5 ਜਣੇ ਇਨਫੈਕਟਿਡ ਹੋ ਗਏ।

ਦੂਜੇ ਪਾਸੇ, ਕੋਰੋਨਾ ਇਨਫੈਕਟਿਡ 52 ਸਾਲਾ ਬਜ਼ੁਰਗ ਨੇ ਦਮ ਤੋੜ ਦਿੱਤਾ। ਬਜ਼ੁਰਗ ਲੋਹਾਰਾ ਦਾ ਰਹਿਣ ਵਾਲਾ ਸੀ। ਡੀਐੱਮਸੀ ’ਚ ਉਸ ਦੀ ਮੌਤ ਹੋਈ। ਜ਼ਿਲ੍ਹੇ ’ਚ ਹੁਣ ਕੋਰੋਨਾ ਇਨਫੈਕਟਿਡਾਂ ਦਾ ਅੰਕੜਾ 87885 ਹੋ ਗਿਆ ਹੈ, ਜਦੋਂਕਿ ਸਰਗਰਮ ਮਾਮਲੇ ਵਧ ਦੇ 144 ਹੋ ਗਏ ਹਨ। ਇਨ੍ਹਾਂ ’ਚੋਂ 141 ਇਨਫੈਕਟਿਡ ਹੋਮ ਆਈਸੋਲੇਸ਼ਨ ’ਚ ਹਨ।

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਕੋਰੋਨਾ ਨੂੰ ਹਲਕੇ ’ਚ ਨਾ ਲੈਣ। ਹੁਣ ਤਾਂ ਕੋਰੋਨਾ ਦਾ ਨਵਾਂ ਵੇਰੀਐਂਟ ਵੀ ਪੰਜਾਬ ’ਚ ਦਾਖਲ ਹੋ ਚੁੱਕਿਆ ਹੈ। ਇਸ ਦੇ ਖ਼ਤਰੇ ਨੂੰ ਸਮਝੋ ਅਤੇ ਸਮਝਦਾਰੀ ਵਿਖਾਓ। ਜਿਸ ਤੇਜ਼ੀ ਨਾਲ ਮਾਮਲੇ ਵਧਣ ਲੱਗਦੇ ਹਨ, ਇਸ ਨਾਲ ਆਉਣ ਵਾਲੇ ਦਿਨਾਂ ’ਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੋਵਿਡ ਨਿਯਮਾਂ ਦਾ ਸਖਤੀ ਨਾਲ ਪਾਲਣ ਕਰੋ। ਅਜਿਹੇ ਸਮੇਂ ’ਚ ਥੋੜ੍ਹੀ ਜਿਹੀ ਲਾਪਰਵਾਹੀ ਜਾਨਲੇਵਾ ਹੋ ਸਕਦੀ ਹੈ।

Share This :

Leave a Reply