ਸੰਯੁਕਤ ਰਾਸ਼ਟਰ ਵਰਲਡ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬੀਸਲੇ ਨੇ ਚੇਤਾਵਨੀ ਦਿੱਤੀ ਕਿ ਦੁਨੀਆਂ ਗਲੋਬਲ ਪੱਧਰ ‘ਤੇ ਅਣਕਿਆਸੀ ਐਮਰਜੰਸੀ ਸਥਿਤੀ ਨਾਲ ਜੂਝ ਰਹੀ ਹੈ। ਜਿਸ ਵਿੱਚ 34.50 ਮਿਲੀਅਨ ਲੋਕ ਭੁੱਖਮਰੀ ਵੱਲ ਵਧ ਰਹੇ ਹਨ ਅਤੇ ਯੂਕਰੇਨ ਯੁੱਧ ਖਤਮ ਹੋਣ ਤੱਕ 70 ਮਿਲੀਅਨ ਹੋਰ ਲੋਕਾਂ ਤੇ ਭੁੱਖਮਰੀ ਦਾ ਖਤਰਾ ਮੰਡਰਾਉਣ ਲੱਗੇਗਾ।ਉਨ੍ਹਾਂ ਕਿਹਾ ਕਿ ਇਹ ਬਹੁਤ ਚਿੰਤਾਜਨਕ ਹੈ ਕਿ 45 ਦੇਸ਼ਾਂ ਵਿੱਚ 50 ਮਿਲੀਅਨ ਲੋਕ ਗੰਭੀਰ ਕੁਪੋਸ਼ਣ ਤੋਂ ਪੀੜਤ ਹਨ ।ਬੀਸਲੇ ਨੇ ਕਿਹਾ ਕਿ ਭੁੱਖ ਦੀ ਲਹਿਰ ਹੁਣ ਭੁੱਖਮਰੀ ਦੀ ਸੁਨਾਮੀ ਬਣ ਗਈ ਹੈ। ਉਨ੍ਹਾਂ ਵਧਦੇ ਸੰਘਰਸ਼, ਮਹਾਂਮਾਰੀ ਦੇ ਆਰਥਿਕ ਪ੍ਰਭਾਵ, ਜਲਵਾਯੂ ਤਬਦੀਲੀ, ਵਧ ਰਹੇ ਬਾਲਣ ਦੀਆਂ ਕੀਮਤਾਂ ਅਤੇ ਯੂਕਰੇਨ ਵਿੱਚ ਯੁੱਧ ਵੱਲ ਇਸ਼ਾਰਾ ਕੀਤਾ ਹੈ।ਉਨ੍ਹਾਂ ਕਿਹਾ ਕਿ 24 ਫਰਵਰੀ ਨੂੰ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਭੋਜਨ, ਈਂਧਨ ਅਤੇ ਖਾਦਾਂ ਦੀਆਂ ਵਧਦੀਆਂ ਕੀਮਤਾਂ ਕਾਰਨ 70 ਮਿਲੀਅਨ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ।
ਬੀਸਲੇ ਨੇ ਕਿਹਾ ਕਿ ਰੂਸ ਵੱਲੋਂ ਜੁਲਾਈ ਵਿੱਚ ਯੂਕਰੇਨੀ ਅਨਾਜ ਨੂੰ ਤਿੰਨ ਕਾਲੇ ਸਾਗਰ ਬੰਦਰਗਾਹਾਂ ਤੋਂ ਭੇਜਣ ਦੀ ਇਜਾਜ਼ਤ ਦੇਣ ਦੇ ਸਮਝੌਤੇ ਦੇ ਬਾਵਜੂਦ ਅਤੇ ਰੂਸੀ ਖਾਦ ਨੂੰ ਗਲੋਬਲ ਬਾਜ਼ਾਰਾਂ ਵਿੱਚ ਵਾਪਸ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖਣ ਦੇ ਬਾਵਜੂਦ, “ਇਸ ਸਾਲ ਕਈ ਕਾਲ ਪੈਣ ਦਾ ਅਸਲ ਜੋਖਮ ਹੈ।’ ਉਨ੍ਹਾਂ ਕਿਹਾ, “ਜੇਕਰ ਠੋਸ ਕਦਮ ਨਹੀਂ ਚੁੱਕੇ, ਤਾਂ 2023 ਵਿੱਚ ਮੌਜੂਦਾ ਖੁਰਾਕ ਮੁੱਲ ਸੰਕਟ ਛੇਤੀ ਹੀ ਭੋਜਨ ਦੀ ਉਪਲਬਧਤਾ ਸੰਕਟ ਵਿੱਚ ਬਦਲ ਸਕਦਾ ਹੈ।” ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਮਾਮਲਿਆਂ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਸੋਮਾਲੀਆ ਅਤੇ ਅਫਗਾਨਿਸਤਾਨ ਵਿੱਚ ਭੋਜਨ ਸੰਕਟ ਦੀ ਚੇਤਾਵਨੀ ਦਿੱਤੀ ਹੈ।