ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਬੀਤੇ ਦਿਨ ਅਮਰੀਕਾ ਦੇ ਮੋਨਟਾਨਾ ਰਾਜ ਵਿਚ ਇਕ ਰੇਲ ਗੱਡੀ ਪੱਟੜੀ ਤੋਂ ਲਹਿ ਜਾਣ ਕਾਰਨ 3 ਯਾਤਰੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਲਿਬਰਟੀ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਦਿੱਤੀ ਹੈ। ਇਸ ਹਾਦਸੇ ਵਿਚ ਕਈ ਯਾਤਰੀਆਂ ਦੇ ਜ਼ਖਮੀ ਹੋਣ ਦੀ ਵੀ ਰਿਪੋਰਟ ਹੈ ਹਾਲਾਂ ਕਿ ਅਧਿਕਾਰੀਆਂ ਨੇ ਜ਼ਖਮੀ ਲੋਕਾਂ ਦੀ ਗਿਣਤੀ ਨਹੀਂ ਦੱਸੀ ਹੈ। ਰੇਲਵੇ ਵਲੋਂ ਜਾਰੀ ਬਿਆਨ ਅਨੁਸਾਰ ਜੋਪਲਿਨ, ਮੋਨਟਾਨਾ ਨੇੜੇ ਅਮਤਰਕ ਐਮਪਾਇਰ ਬਿਲਡਰ ਰੇਲ ਗੱਡੀ ਦੇ 5 ਡੱਬੇ ਲੀਹੋਂ ਲਹਿ ਗਏ । ਰੇਲ ਗੱਡੀ ਵਿਚ 147 ਯਾਤਰੀ ਤੇ 13 ਅਮਲੇ ਦੇ ਮੈਂਬਰ ਸਵਾਰ ਸਨ। ਰੇਲਵੇ ਅਨੁਸਾਰ ਜ਼ਖਮੀਆਂ ਨੂੰ ਹਸਪਤਾਲ ਵਿਚ ਪਹੁੰਚਾਉਣ ਲਈ ਸਥਾਨਕ ਅਧਿਕਾਰੀਆਂ ਦੀ ਮੱਦਦ ਲਈ ਗਈ ਹੈ। ਰੇਲਵੇ ਅਨੁਸਾਰ ਹਾਦਸੇ ਸਬੰਧੀ ਹੋਰ ਜਾਣਕਾਰੀ ਪੂਰੀ ਰਿਪੋਰਟ ਮਿਲਣ ਉਪਰੰਤ ਦਿੱਤੀ ਜਾਵੇਗੀ।
2021-09-26