ਫ਼ਤਿਹਗੜ੍ਹ ਸਾਹਿਬ (ਸੂਦ)-ਕੋਵਿਡ-19ਕਾਰਨ ਪੈਦਾ ਹੋਈ ਸਥਿਤੀ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਰਾਮਾ ਡਰਾਮਾਟਿਕ ਕਲੱਬ ਰੇਲਵੇ ਰੋੜ ਹਮਾਯੂੰਪੁਰ ਸਰਹਿੰਦ ਵੱਲੋਂ ਲਗਾਇਆ ਗਿਆ ਲੰਗਰ ਅੱਜ ਸਮਾਪਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਗੁਲਸ਼ਨ ਰਾਏ ਬੌਬੀ ਅਤੇ ਰਮੇਸ਼ ਕੁਮਾਰ ਸੋਨੂੰ ਨੇ ਜਿਲਾ ਪ੍ਰਸ਼ਾਸ਼ਨ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਡਿਪਟੀ ਕਮਿਸ਼ਨਰ ਮੈਂਡਮ ਸ਼੍ਰੀਮਤੀ ਅਮ੍ਰਿਤ ਕੌਰ, ਐਸ. ਡੀ. ਐੱਮ. ਡਾ. ਸੰਜੀਵ ਕੁਮਾਰ, ਤਹਿਸੀਲਦਾਰ ਗੁਰਜਿੰਦਰ ਸਿੰਘ ਸਮੇਤ ਹੋਰ ਜਿਹੜੇ ਵੀ ਵਿਅਕਤੀਆਂ ਨੇ ਲੰਗਰ ਵਿਚ ਸਹਿਯੋਗ ਦਿੱਤਾ ਅਤੇ ਲੰਗਰ ਵਿਚ ਸੇਵਾ ਕੀਤੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੀ ਰਾਮਾ ਡਰਾਮਾਟਿਕ ਕਲੱਬ ਰੇਲਵੇ ਰੋੜ ਹਮਾਯੂੰਪੁਰ ਸਰਹਿੰਦ ਵੱਲੋਂ ਲਗਾਏ
ਇਸ ਲੰਗਰ ਵਿਚ ਰੋਜਾਨਾ ਲਗਭਗ 4 ਹਜਾਰ ਵਿਅਕਤੀਆਂ ਲਈ ਲੰਗਰ ਬਣਦਾ ਸੀ, ਇਹ ਲੰਗਰ 25 ਮਾਰਚ ਤੋਂ ਸ਼ੁਰੂ ਕੀਤਾ ਗਿਆ ਸੀ, ਇਹ ਲੰਗਰ ਗੋਲਡਨ ਸਿਟੀ, ਭੱਪੂ ਪੁੋਲਟਰੀ ਫਾਰਮ ਵਾਲਾ ਏਰੀਆ, ਕਾਕਾ ਰਤਨ ਵਾਲੀ ਗਲੀ, ਸੇਠੀ ਮੁੱਹਲੇ, ਲਿਬੜਾ ਕੋਠੀ ਦੇ ਸਾਹਮਣੇ ਵਾਲਾ ਏਰੀਆ, ਵਾਰਡ ਨੰਬਰ 6 ਦਾ ਬੱਸ ਸਟੈਂਡ ਦੇ ਸਾਹਮਣੇ ਵਾਲਾ ਏਰੀਆ, ਵਿਸ਼ਵਕਰਮਾ ਮੰਦਰ ਵਾਲਾ ਏਰੀਆਂ, ਸੀ.ਪੀ. ਕੌਨਵੈਂਟ ਸਕੂਲ ਵਾਲਾ ਏਰੀਆਂ, ਨੰਗਲੀ ਵਾਲਿਆ ਦੀ ਕੁਟੀਆਂ ਵਾਲਾ ਏਰੀਆ, ਗੁਰੂ ਨਾਨਕ ਦਰਵਾਰ ਸਾਹਿਬ ਰੋੜ ਧਿਗੰੜਾ ਮੁੱਹਾਲ ਪੀਰ ਕਲੋਨੀ, ਸਰਾਭਾ ਨਗਰ, ਮਿਲਟਰੀ ਵਾਲਾ ਏਰੀਆ ਸਮੇਤ ਹੋਰ ਥਾਵਾ ਤੇ ਵੀ ਲੰਗਰ ਭੇਜਿਆ ਜਾਦਾਂ ਸੀ। ਉਨ੍ਹਾ ਲੋਕਾ ਨੂੰ ਕੋਰੋਨਾ ਖਤਰੇ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਸਾਨੂੰ ਸ਼ੋਸ਼ਲ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ, ਹਰੇਕ ਵਿਅਕਤੀ ਆਪਣੇ ਹੱਥਾ ਨੂੰ ਵਾਰ-ਵਾਰ ਸੈਨੇਟਾਈਜਰ ਕਰੇ ਅਤੇ ਸਾਬਣ ਨਾਲ ਧੋਵੇ, ਸਰਕਾਰ ਤੇ ਪ੍ਰਸ਼ਾਸ਼ਨ ਦੇ ਹੁਕਮਾ ਦਾ ਪਾਲਣ ਕਰੋ, ਹੱਥਾ ਵਿਚ ਦਸਤਾਨੇ ਪਾ ਕੇ ਰੱਖੋ, ਮੂੰਹ ਤੇ ਮਾਸਕ ਲਗਾਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਸਿਰਫ ਕਿਸੇ ਐਮਰੰਜਸੀ ਵਿੱਚ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ