ਸ਼੍ਰੋਮਣੀ ਕਮੇਟੀ ਦਾ 2022-23 ਸਾਲਾਨਾ ਬਜਟ ਇਜਲਾਸ 30 ਮਾਰਚ ਨੂੰ

ਐਡਵੋਕੇਟ ਧਾਮੀ, ਮੁਲਾਜ਼ਮਾਂ ਨੂੰ ਹੋਣਗੇ ਇਹ ਫਾਇਦੇ

ਅੰਮ੍ਰਿਤਸਰ, ਮੀਡੀਆ ਬਿਊਰੋ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦਾ ਸਾਲ 2022-23 ਦਾ ਸਾਲਾਨਾ ਬਜਟ 30 ਮਾਰਚ ਨੂੰ ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਣਾ ਤੈਅ ਕੀਤਾ ਹੈ।

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਤੋਂ ਬਾਅਦ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਤਨਖ਼ਾਹ ਵਿਚ 3% ਦਾ ਵਾਧਾ ਦੇਣ ਦੇ ਨਾਲ 20 ਹਜ਼ਾਰ ਤਨਖ਼ਾਹ ਤਕ 1000 ਬੋਨਸ ਤੇ 20 ਹਜ਼ਾਰ ਤੋਂ 40 ਹਜ਼ਾਰ ਤਕ 500 ਬੋਨਸ ਦੇਣ ਤੋਂ ਇਲਾਵਾ ਬਿਲਮੁੱਕਤਾ ਮੁਲਾਜ਼ਮਾਂ ਨੂੰ 1 ਹਜ਼ਾਰ ਵਾਧਾ ਤੇ ਦਿਹਾੜੀਦਾਰ ਨੂੰ 15 ਰੁਪਏ ਦੇ ਨਾਲ ਵਾਧੂ ਸਮਾਂ ਕੰਮ ਕਰਨ ਵਾਲਿਆਂ ਨੂੰ 500 ਰੁਪਏ ਵਾਧਾ ਲਗਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਗੁਰਮੁਖੀ ਦੇ ਪ੍ਰਚਾਰ ਨੂੰ ਵੀ ਪਹਿਲ ਦਿੰਦਿਆਂ 35 ਅੱਖਰੀਂ ਅਤੇ ਪੰਜਾਬੀ ਉਚਾਰਨ ਲਈ ਪ੍ਰਚਾਰ ਕਰੇਗੀ। ਉਨ੍ਹਾਂ ਕਿਹਾ ਕਿ ਤਰਨ ਤਾਰਨ ਤੇ ਫਤਹਿਗੜ੍ਹ ਸਾਹਿਬ ਵਿਖੇ ਸਿੱਖ ਬੱਚੀਆਂ ਲਈ ਮੁਫ਼ਤ ਕੋਰਸ ਆਰੰਭੇ ਜਾਣਗੇ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੈਨੇਡਾ, ਅਮਰੀਕਾ, ਯੂਰਪ, ਯੂਕੇ ਤੋਂ ਰੋਜ਼ਾਨਾ ਹਵਾਈ ਜਹਾਜ਼ ਸ਼ੁਰੂ ਕੀਤੇ ਜਾਣਗੇ, ਤਾਂ ਜੋ ਵਿਦੇਸ਼ਾਂ ਵਿਚ ਰਹਿਣ ਵਾਲੀਆਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਸਕਣ।

ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ 300 ਪਾਵਨ ਸਰੂਪ ਸ਼੍ਰੋਮਣੀ ਕਮੇਟੀ ਵੱਲੋਂ ਭੈਜੇ ਜਾਣਗੇ। ਯੂਕ੍ਰੇਨ ਤੋਂ ਦਿੱਲੀ ਵਿਖੇ ਪਰਤ ਰਹੇ ਵਿਦਿਆਰਥੀਆਂ ਨੂੰ ਪੰਜਾਬ ਘਰ ਘਰ ਪਹੁੰਚਾਉਣ ਦੇ ਲਾਈ ਇੰਡੋ ਕੈਨੇਡੀਅਨ ਬੱਸ ਟਰਾਂਸਪੋਰਟ ਦੇ ਨਾਲ ਰਾਬਤਾ ਕਾਇਮ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਖਰਚੇ ’ਤੇ ਪੰਜਾਬ ਲੈ ਕੇ ਆਵੇਗੀ।

Share This :

Leave a Reply