ਜੈਤੋ (ਮੀਡੀਆ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇਥੋਂ ਦੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ (ਪਾਤਸ਼ਾਹੀ 10ਵੀਂ) ਦੇ 4 ਕਰਮਚਾਰੀਆਂ ਨੂੰ ਬੀਤੀ ਅੱਧੀ ਰਾਤ ਬਰਖ਼ਾਸਤ ਕਰ ਦਿੱਤਾ ਗਿਆ ਸੀ। ਪੁਲਸ ਨੇ ਮਾਮਲੇ ਵਿੱਚ ਨਾਮਜ਼ਦ ਚਾਰ ਮੁਲਜ਼ਮਾਂ ਮੈਨੇਜਰ ਕੁਲਵਿੰਦਰ ਸਿੰਘ, ਕਲਰਕ ਸੁਖਮੰਦਰ ਸਿੰਘ ਕਰੀਰਵਾਲੀ, ਸੇਵਾਦਾਰ ਗੁਰਬਾਜ਼ ਸਿੰਘ ਅਤੇ ਲਖਵੀਰ ਸਿੰਘ ਵਿਚੋਂ ਕਲਰਕ ਸੁਖਮੰਦਰ ਸਿੰਘ ਅਤੇ ਸੇਵਾਦਾਰ ਗੁਰਬਾਜ ਸਿੰਘ ਨੂੰ ਫ਼ੋਨ ਟਰੈਪਿੰਗ ਰਾਹੀਂ ਮੁਕਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਜੈਤੋ ਦੇ ਮੁਖੀ ਰਾਜੇਸ਼ ਕੁਮਾਰ ਨੇ ਦੱਸਿਆ ਹੈ ਕਿ ਲੋਕ ਦੀਆਂ ਧਾਰਮਿਕ ਭਾਵਨਾ ਭੜਕਾਉਣ ਦੇ ਦੋਸ਼ ‘ਚ ਧਾਰਾ 295-ਏ ਦਾ ਮਾਮਲਾ ਦਰਜ ਕਰਨ ਉੁਪਰੰਤ ਪੁਲਸ ਪ੍ਰਸ਼ਾਸਨ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨਾਂ ਦਾ ਰਿਮਾਂਡ ਮਿਲਣ ‘ਤੇ ਪੁਲਸ ਥਾਣਾ ਜੈਤੋ ਵਿਖੇ ਗਿਆ ਹੈ।
ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਜੈਤੋਂ ਵਿਖੇ ਗੰਗਸਰ ਗੁਰੂਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਗੁਰੂਦੁਆਰਾ ਦੇ ਖਜਾਨਚੀ ਅਤੇ ਇਕ ਸੇਵਾਦਾਰ ਵੱਲੋਂ ਸ਼ਰਾਬ, ਮੀਟ ਦੇ ਸੇਵਨ ਕਰਨ ਅਤੇ ਗਲਤ ਨੀਯਤ ਨਾਲ ਪਰਾਈਆਂ ਔਰਤਾਂ ਨੂੰ ਲੈ ਕੇ ਆਉਣ ਦੇ ਮਾਮਲੇ ‘ਚ ਕਾਫ਼ੀ ਵਿਵਾਦ ਹੋਇਆ ਸੀ, ਜਿਸ ਦੇ ਚਲੱਦੇ SGPC ਵੱਲੋਂ ਇਕ ਜਾਂਚ ਕਮੇਟੀ ਦੇ ਮੈਂਬਰ ਵੀ ਪੁੱਜੇ ਸਨ, ਜਿਨ੍ਹਾਂ ਵੱਲੋਂ ਤਲਾਸ਼ੀ ਦੌਰਾਨ ਗੁਰੂਦੁਆਰਾ ਅੰਦਰ ਬਣੇ ਪੁਰਾਤਨ ਖੂਹ ‘ਚੋਂ ਸ਼ਰਾਬ ਦੀਆਂ ਬੋਤਲਾਂ, ਮੀਟ ਦੇ ਅੰਸ਼ ਅਤੇ ਹੋਰ ਗਲਤ ਸਾਮਾਨ ਬਰਾਮਦ ਕੀਤਾ ਗਿਆ ਸੀ। ਇਸ ਦੇ ਬਾਅਦ ਰੋਹ ਵਿੱਚ ਆਈ ਸੰਗਤ ਵੱਲੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਉਠੀ ਸੀ।