12 ਮਈ 1820 ਨੂੰ ਇਟਲੀ ਵਿਖੇ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋਈ ਬੇਟੀ ਨੇ ਸੰਸਾਰ ਵਿੱਚ ਲੜਕੀਆਂ ਵਲੋ ਨਰਸਿੰਗ ਕਾਰਜ ਨੂੰ ਮਾਨਤਾ ਅਤੇ ਸਨਮਾਨ ਦਿਲਵਾਉਣ ਲੲੀ ਮਹਾਨ ਸੰਘਰਸ ਕੀਤਾ ਸੀ। ਬਚਪਨ ਤੋਂ ਹੀ ਸੇਵਾ ਸਫਾਈ ਨਿਮਰਤਾ ਦੂਸਰਿਆਂ ਦੀ ਨਿਸ਼ਕਾਮ ਮਦਦ ਕਰਨ, ਪੰਛੀਆਂ ਅਤੇ ਵਾਤਾਵਰਨ ਨੂੰ ਪਿਆਰ ਕਰਨ ਅਤੇ ਮਿਠਾ ਬੋਲਣ ਵਾਲੀ ਫਲੋਰੈਸ ਆਪਣੇ ਸਕੂਲ, ਮਹੱਲੇ ਚਰਚ ਵਿਖੇ ਆਪਣੀਆ ਸੇਵਾਵਾ ਲਈ ਹਰਮਨ ਪਿਆਰੀ ਸੀ। ਉਸਦੀ ਮਾ ਕਿਸੇ ਭਿਆਨਕ ਬਿਮਾਰੀ ਨਾਲ ਪੀੜਤ ਸੀ, ਜਿਸ ਕਰਕੇ ਉਸਨੂੰ ਘਰ ਦਾ ਸਾਰਾ ਕੰਮ ਕਰਨ ਦੇ ਨਾਲ-ਨਾਲ ਮਾ ਦੀ ਸੇਵਾ ਸੰਭਾਲ ਵੀ ਕਰਨੀ ਪੈਂਦੀ ਸੀ ਉਹ ਆਪਣੇ ਹੱਥੀ ਮਾ ਦੇ ਸਰੀਰ ਅਤੇ ਸਾਰੇ ਅੰਗਾ ਦੀ ਸਫਾਈ ਕਰਦੀ , ਖਾਣਾ ਬਨਾਉਦੀ ਅਤੇ ਆਪ ਹੀ ਮਾ ਨੂੰ ਬਿਠਾ ਕੇ ਖਾਣਾ ਖੁਆਉਦੀ ,ਕੱਪੜੇ ਬਦਲਦੀ, ਆਦਿਆਦਿ ਉਸਦੇ ਹਰ ਰੋਜ ਦੇ ਕਾਰਜ ਸਨ, ਇਸ ਕਾਰਨ ਉਸਦੇ ਦਿਲ ਦਿਮਾਗ ਵਿੱਚ ਪੀੜਤਾ ਲਈ ਹਮਦਰਦੀ, ਪ੍ਰੇਮ, ਸੇਵਾ ਕਰਨ ਦੀ ਭਾਵਨਾ ਉਜਾਗਰ ਹੋ ਗਈ ,ਬਚਪਨ ਵਿੱਚ ਪੈਦਾ ਹੋਈਆ ਭਾਵਨਾਵਾ ਅਤੇ ਆਦਤਾ,ਹੀ, ਹਰੇਕ ਇਨਸਾਨ ਦੀ ਜਿੰਦਗੀ ਦੇ ਰਸਤੇ ਬਨਾਉਦੇ ਹਨ, ਉਹ ਮਹਿਸੂਸ ਕਰਦੀ ਸੀ ਕਿ ਉਸਨੂੰ ਨਰਸਿੰਗ ਦੇ ਕੰਮ ਜੇਕਰ ਚੰਗੀ ਤਰਾ ਆੳਣ , ਤਾ ਉਹ ਆਪਣੀ ਮਾਂ ਅਤੇ ਲੋਕਾਂ ਨੂੰ ਠੀਕ ਕਰ ਸਕਦੀ ਸੀ। ਕਈ ਸਾਲ ਸੇਵਾ ਕਰਨ ਅਤੇ ਥੋੜਾ ਥੋੜਾ ਇਲਾਜ ਹੋਣ ਤੇ ਵੀ ਉਸਦੀ ਮਾਂ ਬਚ ਨਾ ਸਕੀ। ਉਸਨੇ ਸਕੂਲ ਸਿੱਖਿਆ ਪੂਰੀ ਕਰਨ ਮਗਰੋਂ ਨਰਸਿੰਗ ਸੰਸਥਾ ਵਿਖੇ ਦਾਖਲਾ ਲੈ ਲਿਆ ਜਿਥੇ ਉਹ ਪਹਿਲੀ ਲੜਕੀ ਨਰਸ ਬਨਣ ਲਈ ਆੲੀ ਸੀ, ਕਿਉਕਿ ਉਸਤੋ ਪਹਿਲਾ ਕੇਵਲ ਲੜਕੇ ਜਾ MALE NURSE ਹੀ ਹੁੰਦੇ ਸਨ, ਉਸਦੇ ਚੇਹਰੇ ਉਤੇ ਸੰਤੋਸ ਸੀ ਕਿ ਉਹ ਹੁਣ ਕਿਸੇ ਨੂੰ ਮਰਨ ਨਹੀ ਦੇਵੇਗੀ। ਕੋਰਸ ਪੂਰਾ ਹੋਣ ਤੇ ਉਸਨੇ ਆਰਮੀ ਹਸਪਤਾਲ ਵਿਖੇ ਡਿਉਟੀ ਸੁਰੂ ਕਰ ਦਿੱਤੀ ਜੋ ਉਹ ਅਕਸਰ 10 ਘੰਟਿਆ ਦੀ ਥਾਂ 16 ਘੰਟੇ ਕਰਦੀ ਸੀ, ਉਹ ਕੇਵਲ ਐਤਵਾਰ ਨੂੰ ਹੀ ਚਰਚ ਵਿਖੇ ਅਰਦਾਸ ਕਰਨ ਜਾਦੀ ਸੀ ਕਿ ਇਸਵਰ ਉਸਨੂੰ ਇਤਨੀ ਸਕਤੀ ਦੇਵੇ ਕਿ ਉਹ ਹਰ ਵੇਲੇ ਸੇਵਾ ਹੀ ਕਰਦੀ ਰਹੇ।ਉਹ ਇਸਤਰੀਆਂ, ਬੱਚਿਆ ਅਤੇ ਲੜਕੀਆਂ ਨੂੰ ਵੀ ਨਰਸਿੰਗ ਕਾਰਜ ਸਿਖਾਇਆ ਕਰਦੀ ਸੀ ਤਾ ਜੋ ਨਰਸਿੰਗ ਦੇ ਕਾਰਜ ਘਰ ਘਰ ਪਹੁੰਚਾਉਣ। ਅਤੇ ਹਰੇਕ ਘਰ ਵਿੱਚ ਸਿੱਖਿਅਕ ਲੋਕ ਹੋਣ,1853 ਵਿੱਚ ਕਰੀਮੀਆ ਅਤੇ ਰੂਸ ਦੀ ਜੰਗ ਲਗ ਗਈ ਅਤੇ ਉਸਨੇ ਜਖਮੀ ਸੈਨਿਕਾ ਦੀ ਨਰਸਿੰਗ ਸੇਵਾ ਕਰਨ ਲਈ ਆਰਮੀ ਹਸਪਤਾਲ ਵਿਖੇ ਜਾਕੇ ਸੈਨਿਕਾਂ ਦੀ ਸੇਵਾ ਸੰਭਾਲ ਕਰਨ ਦੀ ਆਪ ਬੇਨਤੀ ਕੀਤੀ ਜਿਥੇ ਉਹ ਆਰਮੀ ਟੈਂਟਾ ਵਿਖੇ ਦਿਨ ਰਾਤ ਸੇਵਾ ਵਿੱਚ ਲਗ ਗਈ, ਉਹ ਆਪਣੇ ਹੱਥ ਵਿੱਚ ਲੈਂਪ ਅਤੇ ਦੂਸਰੇ ਹੱਥ ਵਿੱਚ ਦਵਾਈਆਂ ਦਾ ਬਕਸਾ ਲੈਕੇ ਜਖਮੀ ਸੈਨਿਕਾਂ ਦੇ ਟੈਂਟਾ ਵਿਖੇ ਹੀ ਘੁੰਮਦੀ ਰਹਿੰਦੀ, ਉਹ ਇਤਨਾ ਮੀਠਾ, ਨਿਮਰਤਾ, ਪ੍ਰੇਮ- ਪਿਆਰ ,ਹਮਦਰਦੀ ਨਾਲ ਗੱਲਬਾਤ ਕਰਦੀ ਸੀ ਕਿ ਉਸ ਨੂੰ ਸਾਰੇ ਸੈਨਿਕ ਫੈਲੋਰੇਸ ਨਾਇਟਿਗੈਲ ਕਹਿਣ ਲਗ ਪਏ। ਉਸਨੂੰ ਆੳਦਾ ਦੇਖਕੇ ਸੈਨਿਕ ਹੱਥ ਜੋੜ ਲੈਦੇ ਅਤੇ ਬਹੁਤ ਸਨਮਾਨ ਦੇਣ ਹਿਤ ਉਸਨੂੰ “ਸਿਸਟਰ”( ਭੈਣ) ਕਹਿੰਦੇ ਸਨ ਅਤੇ ਉਹ ਦੇਸ ਅਤੇ ਵਿਦੇਸਾ ਵਿੱਚ A LADY-SISTER WITH A LAMP” ਵਜੋਂ ਸਨਮਾਨਿਤ ਅਤੇ ਮਸ਼ਹੂਰ ਹੋ ਗਈ। 1856 ਵਿੱਚ ਜੰਗ ਬੰਦ ਹੋ ਗਈ, ਇੰਗਲੈਡ ਸਰਕਾਰ ਵਲੋ ਉਸਨੂੰ ”A LADY WITH A LAMP” ਅਤੇ “SISTER OF THE WARRIORS ” ਦਾ ਸਨਮਾਨ ਦਿਤਾ ਗਿਆ। ਨੌਕਰੀ ਦਾ ਸਮਾ ਪੂਰਾ ਹੋਣ ਮਗਰੋਂ ਉਸਨੇ ਆਪਣਾ ਨਰਸਿੰਗ ਇੰਸਟੀਚਿਊਟ ਸੁਰੂ ਕੀਤਾ ਜਿਥੇ ਲੜਕਿਆ ਲੜਕੀਆਂ ਨੂੰ ਨਰਸਿੰਗ ਦੀ ਸਿਖਲਾਈ ਦਿੱਤੀ ਜਾਦੀ ਸੀ। ਦੋੜ ਭਜੱ ਅਤੇ ਜਰੂਰਤ ਤੋ ਵਧ ਕੰਮ ਕਰਨ ਕਰਕੇ ਉਸਨੂੰ ਦਿਲ ਦੀ ਬਿਮਾਰੀ ਹੋ ਗਈ ਅਤੇ ਕਰੀਬ 12 ਸਾਲ ਉਹ ਬਿਸਤਰੇ ਤੇ ਹੀ ਰਹੀ ਅਤੇ 1910 ਵਿੱਚ ਉਸਦੀ ਮੋਤ ਹੋ ਗਈ। ਪਰ ਉਸ ਨੇ ਲੜਕੀਆਂ ਵਜੋ ਨਰਸਿੰਗ ਦੇ ਕਾਰਜ ਨੁੰ ਸਨਮਾਨਿਤ ਕਰ ਦਿਤਾ ਅਤੇ ਹਰੇਕ ਨਰਸ ਨੂੰ ਦੁਖੀਆ ਦੀ ਸਿਸਟਰ ਬਣਾ ਦਿੱਤਾ। ਡਾ ਨੀਰਜ ਭਾਰਦਵਾਜ, ਪਿੰਸੀਪਲ , ਭਾਈ ਘਨੱਈਆ ਇੰਸਟੀਚਿਊਟ ਆਫ ਮੈਡੀਕਲ ਸਰਵਿਸਸ, ਪਟਿਆਲਾ ਅਤੇ ਕਾਕਾ ਰਾਮ ਵਰਮਾ ਪਟਿਆਲਾ 98786-11620
2020-05-11