ਪੀਟੀਸੀ ਦੇ ਐਮਡੀ ਰਬਿੰਦਰ ਨਰਾਇਣਨ ਦਾ ਪੁਲਿਸ ਰਿਮਾਂਡ 11 ਅਪ੍ਰੈਲ ਤੱਕ ਵਧਾਇਆ ਗਿਆ

ਐੱਸਏਐੱਸ ਨਗਰ, ਮੀਡੀਆ ਬਿਊਰੋ:

ਪੀਟੀਸੀ ਮਿਸ ਪੰਜਾਬਣ ਮੁਕਾਬਲੇ ਦੀ ਇੱਕ ਪ੍ਰਤੀਯੋਗੀ ਤੋਂ ਗੈਰ-ਕਾਨੂੰਨੀ ਕੰਮ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ਪੀਟੀਸੀ ਦੇ ਐੱਮਡੀ ਰਬਿੰਦਰ ਨਰਾਇਣ ਨੂੰ ਆਖਰੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਮੁਡ਼ ਮੋਹਾਲੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਬਿੰਦਰ ਨਰਾਇਣ ਨੂੰ 11 ਅਪ੍ਰੈਲ ਤਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਨੇ ਰਿਮਾਂਡ ਹਾਸਲ ਕਰਦਿਆਂ ਅਦਾਲਤ ’ਚ ਦਲੀਲ ਦਿੱਤੀ ਕਿ ਭਾਗ ਲੈਣ ਆਈਆਂ ਲਡ਼ਕੀਆਂ ਨਾਲ ਕੀਤੇ ਗਏ ਐਗਰੀਮੈਂਟ ਹਾਸਲ ਕਰਨੇ ਸਨ, ਜੋ ਕਿ ਪ੍ਰਦਰਸ਼ਨ ਦੌਰਾਨ ਕੀਤੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਨੈਨਸੀ ਉਮਾਨ ਅਤੇ ਨਿਹਾਰਿਕਾ ਤੋਂ ਇਲਾਵਾ ਜੇਡੀ ਰੈਜੀਡੈਂਸੀ ਦੇ ਮੈਨੇਜਿੰਗ ਡਾਇਰੈਕਟਰ ਭੁਪਿੰਦਰ ਸਿੰਘ ਅਤੇ ਪ੍ਰੋਡਿਊਸਰ ਲਕਸ਼ਮੀ ਦਾ ਵੀ ਸੁਣਵਾਈ ਤੋਂ ਬਾਅਦ ਰਿਮਾਂਡ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮੋਹਾਲੀ ਪੁਲਿਸ ਨੇ 5 ਅਪ੍ਰੈਲ ਨੂੰ ਰਬਿੰਦਰ ਨਰਾਇਣ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮ 2 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਸੀ। ਜਦੋਂਕਿ ਇਸੇ ਕੇਸ ’ਚ ਨਾਮਜਦ ਮੁੱਖ ਮੁਲਜ਼ਮ ਨੈਨਸੀ ‘ਉਮਾਨ’ ਨੇ ਮੋਹਾਲੀ ਅਦਾਲਤ ’ਚ ਆਪਣੀ ਅਗਾਊਂ ਜ਼ਮਾਨਤ ਦੀ ਅਰਜੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮਿਸ ਪੰਜਾਬਣ ਦੇ ਮੈਗਾ ਆਡੀਸਨ ’ਚ ਹਿੱਸਾ ਲੈ ਰਹੀ ਲਡ਼ਕੀ ਦੇ ਪਿਤਾ ਨੇ 15 ਮਾਰਚ ਨੂੰ ਪੰਜਾਬ ਅਤੇ ਹਾਈਕੋਰਟ ’ਚ ਪਟੀਸਨ ਦਾਇਰ ਕੀਤੀ ਸੀ।

ਮਾਮਲਾ ਹਾਈਕੋਰਟ ਦੇ ਧਿਆਨ ’ਚ ਆਉਣ ਤੋਂ ਬਾਅਦ ਮਹਿਲਾ ਸੈੱਲ ਪੁਲਿਸ ਨੇ ਇਸ ਮਾਮਲੇ ’ਚ ਪੀਟੀਸੀ ਆਡੀਸਨ ਦੀ ‘ਨੈਨਸੀ’ ਉਮਾਨ ਅਤੇ ਨਿਹਾਰਿਕਾ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 341, 342, 343, 354,354ਏ, 354ਬੀ, 354ਸੀ, 328, 420 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਸੀ। 5 ਅਪਰੈਲ ਨੂੰ ਪੀਡ਼ਤਾਂ ਨੇ ਅਦਾਲਤ ’ਚ ਸੀਆਰਪੀਸੀ 164 ਤਹਿਤ ਬਿਆਨ ਵੀ ਦਰਜ ਕਰਵਾਏ ਸਨ। ਪੁਲਿਸ ਫ਼ਰਾਰ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।

Share This :

Leave a Reply