ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਕੀਤਾ ਐਲਾਨ : ਗੁਰਪ੍ਰੀਤ ਸਿੰਘ ਗੁਰੀ
ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ 108 ਐਂਬੂਲੈਂਸ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰਾਂ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ਵਿਚ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਕੰਪਨੀ ਦੀਆਂ ਧੱਕੇਸ਼ਾਹੀਆ ਨੂੰ ਵੇਖਦਿਆਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਹੈ ਕਿ ਐਂਬੂਲੈਂਸ ਸੇਵਾਵਾਂ ਪਹਿਲਾਂ ਦੀ ਤਰਾਂ ਜਾਰੀ ਰਹਿਣਗੀਆਂ, ਐਮਰਜੈਂਸੀ ਦੌਰਾਨ ਪੰਜਾਬ ਦੇ ਹਲਾਤਾਂ ਨੂੰ ਮੁੱਖ ਰੱਖਦਿਆਂ 108 ਐਂਬੂਲੈਂਸ ਦੇ ਕਰਮਚਾਰੀ ਲੋਕਾਂ ਨਾਲ 24 ਘੰਟੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ । ਪਰ ਜੋ ਕੰਪਨੀ ਨਜਾਇਜ਼ ਧੱਕੇਸ਼ਾਹੀ ਅਤੇ ਅਬਦਾਲੀ ਹੁਕਮ ਸਾਡੇ ‘ਤੇ ਲਾਗੂ ਕਰ ਰਹੀ ਹੈ, ਅਸੀਂ ਉਸ ਦਾ ਸਖ਼ਤ ਸ਼ਬਦਾਂ ਵਿਚ ਖੰਡਨ ਕਰਦੇ ਹੋਏ ਮੈਨੇਜਮੈਂਟ ਅਤੇ ਸਰਕਾਰ ਖਿਲਾਫ ਸਿਹਤ ਸੇਵਾਵਾਂ ਨੂੰ ਲੈ ਕੇ ਅਤੇ ਠੇਕਾ ਕਾਮਿਆਂ ਨੂੰ ਪੱਕੇ ਕਰਨ ਸਬੰਧੀ 16 ਜੱਥੇਬੰਦੀਆਂ ਵੱਲੋਂ ਦਿੱਤੇ ਪ੍ਰੋਗਰਾਮ ਵਿਚ ਛੁੱਟੀ ਵਾਲੇ ਕਰਮਚਾਰੀਆਂ ਵੱਲੋਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ । ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 108 ਐਂਬੂਲੈਂਸ ਦੇ ਕਰਮਚਾਰੀਆਂ ਨੂੰ ਸਿਹਤ ਵਿਭਾਗ ਵਿਚ ਬਿਨਾਂ ਸ਼ਰਤ ਪੱਕਾ ਕਰੇ, ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਬਰਾਬਰ ਕੰਮ, ਬਰਾਬਰ ਤਨਖਾਹ ਨੂੰ ਲਾਗੂ ਕੀਤਾ ਜਾਵੇ, ਕਿਰਤ ਕਾਨੂੰਨ ਮੁਤਾਬਕ ਹਰ ਕਰਮਚਾਰੀ ਦੀ ਡਿਊਟੀ 8 ਘੰਟੇ ਲਾਗੂ ਹੈ, ਜੇਕਰ ਕਿਸੇ ਕਰਮਚਾਰੀ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਹੈ ਤਾਂ ਕਿਰਤ ਕਨੂੰਨ ਮੁਤਾਬਿਕ ਦੂਗਣੀ ਤਨਖਾਹ ਦਿੱਤੀ ਜਾਂਦੀ ਹੈ, ਪਰ ਸਾਡੇ ਕਰਮਚਾਰੀਆਂ ਤੋਂ 12-12 ਘੰਟੇ ਡਿਊਟੀ ਬਿਨਾਂ ਕਿਸੇ ਓਵਰ ਟਾਈਮ ਤੋਂ ਕਰਵਾਇਆ ਜਾਂਦਾ, ਕੋਵਿਡ-19 (ਕਰਫਿਊ) ਦੌਰਾਨ 108 ਐਂਬੂਲੈਂਸ ਦੇ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਸਪੈਸ਼ਲ ਭੱਤੇ ਅਤੇ ਦੁੱਗਣੀ ਤਨਖਾਹ ਦਿੱਤੀ ਜਾਵੇ