ਸੰਗਰੂਰ (ਅਜੈਬ ਸਿੰਘ ਮੋਰਾਂ ਵਾਲੀ )ਅੱਜ SDM ਦਫਤਰ ਸੁਨਾਮ ਵਿਖੇ ਹਲਕਾ ਸੁਨਾਮ ਤੋਂ ਦਾਮਨ ਬਾਜਵਾ ਦੀ ਪ੍ਰੇਰਣਾ ਸਦਕਾ ਪਿੰਡਾਂ ਦੇ ਮੋਹਤਬਰ ਸਰਪੰਚਾਂ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਫੂਡ ਬੈਂਕ ਵਿੱਚ 100 ਕਵਿੰਟਲ ਤੋਂ ਵੱਧ ਕਣਕ ਜਮਾਂ ਕਰਵਾਈ।ਦਾਮਨ ਬਾਜਵਾ ਨੇ ਦੱਸਿਆ ਕਿ ਉਹਨਾ ਵੱਲੋਂ ਤਾਂ ਸਿਰਫ ਇਸਦੀ ਸ਼ੁਰੂਆਤ ਕਰ ਲੋਕਾਂ ਨੂੰ ਲੋੜਵੰਦਾਂ ਦੀ ਮਦਦ ਲਈ ਪ੍ਰੇਰਿਆ ਸੀ,
ਹੁਣ ਆਮ ਲੋਕ ਆਪ ਫ਼ੋਨ ਕਰ ਕਰ ਇਸ ਫੂਡ ਬੈਂਕ ਵਿੱਚ ਕਣਕ ਦਾਨ ਕਰ ਸਹਿਯੋਗ ਦੇ ਰਹੇ ਹਨ ਅਤੇ ਇਸੇ ਤਹਿਤ ਹੀ ਅੱਜ ਦੁਬਾਰਾ ਆੜਤੀਆ ਐਸੋਸੀਏ਼ਨ ਸੁਨਾਮ ਅਤੇ ਉਹਨਾ ਦੇ ਪ੍ਰਧਾਨ ਰਾਜੇਸ਼ ਕਾਲਾ ਜੀ , ਖੁਰਾਣਾ ਦੇ ਸਰਪੰਚ ਹਰਪ੍ਰੀਤ ਕੌਰ ਜੀ , ਪੱਤੀ ਭਰੀਆਂ ਦੇ ਸਰਪੰਚ ਪੁ਼ਸ਼ਪਿੰਦਰ ਜੀ ਅਤੇ ਸ਼ੇਰੋ ਦੇ ਸਰਪੰਚ ਪ੍ਰਗਟ ਸਿੰਘ ਨੇ ਇਸ ਉਪਰਾਲੇ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ।ਐਸ. ਡੀ.ਐਮ ਸੁਨਾਮ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਲੋੜਵੰਦਾ ਦੀ ਸਹਾਇਤਾ ਲਈ ਸਭ ਤੋਂ ਵੱਡਾ ਉਪਰਾਲਾ ਸਾਬਤ ਹੋਏਗਾ ਅਤੇ ਇਸ ਵਿੱਚ ਹਰ ਵਿਅਕਤੀ ਨੂੰ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਉਣਾ ਚਾਹੀਦਾ ਹੈ ।