ਫਤਿਹਗੜ੍ਹ ਸਾਹਿਬ (ਸੂਦ)- ਥਾਣਾ ਮੁੱਲੇਪੁਰ ਪੁਲਸ ਨੇ 180 ਬੌਤਲਾ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕੀਤਾ ਹੈ। ਡੀ. ਐਸ. ਪੀ. ਰਮਿੰਦਰ ਸਿੰਘ ਕਾਹਲੋ ਨੇ ਦੱਸਿਆ ਕਿ ਜਿਲਾ ਪੁਲਸ ਮੁੱਖੀ ਸ਼੍ਰੀਮਤੀ ਅਮਨੀਤ ਕੌਂਡਲ ਦੇ ਹੁਕਮਾ ਤੇ ਥਾਣਾ ਮੁੱਲੇਪੁਰ ਦੇ ਐਸ. ਐੱਚ. ਓ. ਜਾਨਾਪਲ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਚਨਾਰਥਲ ਕਲਾਂ ਤੋਂ ਕੁਲਬੀਰ ਸਿੰਘ ਪੁੱਤਰ ਹਜਾਰਾ ਸਿੰਘ ਨੂੰ 15 ਪੇਟੀ ਸ਼ਰਾਬ ਸਮੇਤ ਗ੍ਰਿਫਤਾਰ ਕਰ ਥਾਣਾ ਮੁੱਲੇਪੁਰ ਵਿਖੇ ਐਕਸਾਈਜ ਐਕਟ ਦੀ ਧਾਰਾ 61-1-14 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵੀਰ ਸਿੰਘ ਦੀ ਜਮਾਨਤ ਹੋ ਗਈ ਹੈ। ਕੁਲਵੀਰ ਸਿੰਘ ਦੇ ਖਿਲਾਫ ਪਹਿਲਾ ਵੀ ਇਕ ਸ਼ਰਾਬ ਦਾ ਮਾਮਲਾ ਦਰਜ ਹੈ।
2020-05-19