ਜ਼ਿਲ੍ਹੇ ਵਿਚਲੀਆਂ ਗਊਸ਼ਾਲਾਵਾਂ ਅਤੇ ਕੈਟਲ ਪੌਂਡ ਸਬੰਧੀ ਵਿਸ਼ੇਸ਼ ਟੀਕਾਕਰਨ ਮੁਹਿੰਮ

ਡਾ: ਗੁਰਿੰਦਰ ਸਿੰਘ ਵਾਲੀਆ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਅਤੇ ਟੀਕਾਕਰਨ ਲਈ ਵੱਖ ਵੱਖ ਟੀਮਾਂ ਨੂੰ ਰਵਾਨਾ ਕਰਦੇ ਹੋਏ।

ਫਤਹਿਗੜ੍ਹ ਸਾਹਿਬ (ਸੂਦ)- ਜ਼ਿਲ੍ਹਾ ਫ਼ਤਹਿਗੜ੍ਹ ਵਿਚ ਮੌਜੂਦ 10 ਗਊਸ਼ਾਲਾਵਾਂ ਅਤੇ ਇੱਕ ਕੈਟਲ ਪੌਂਡ ਵਿੱਚ ਗਊਧਨ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਿਸੇਸ਼ ਟੀਕਾਕਰਣ ਮੁਹਿੰਮ ਵਿੱਢੀ ਗਈ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਿੰਦਰ ਸਿੰਘ ਵਾਲੀਆ ਨੇ ਇੱਥੇ ਰਸਮੀ ਤੌਰ ਤੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ, ਸਰਹਿੰਦ ਵਿਖੇ ਇਸ ਮੁਹਿੰਮ ਸਬੰਧੀ ਵਿਭਾਗ ਦੀਆਂ 10 ਟੀਮਾਂ ਰਵਾਨਾ ਕੀਤੀਆਂ, ਜਿਨ੍ਹਾਂ ਵਲੋਂ ਗਲਘੋਟੂ ਬਿਮਾਰੀ ਤੋਂ ਬਚਾਅ ਲਈ ਟੀਕਾਕਰਣ ਕੀਤਾ ਜਾਵੇਗਾ

ਡਾ. ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂ ਸੰਜੀਵਨੀ ਪ੍ਰੋਜੈਕਟ ਅਧੀਨ ਪਸ਼ੂ ਪਾਲਕਾਂ ਨੂੰ ਟੀਕਾਕਰਣ ਉਪਰੰਤ ਸਲੇਟੀ ਰੰਗ ਦੇ ਮੱਝਾਂ ਲਈ, ਹਰੇ ਰੰਗ ਦੇ ਵਲੈਤੀ/ਦੋਗਲੀ ਗਾਵਾਂ ਲਈ ਅਤੇ ਸੰਤਰੀ ਰੰਗ ਦੇ ਦੇਸੀ ਗਾਵਾਂ ਲਈ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਪਸ਼ੂ ਪਾਲਕ ਦੇ ਵੇਰਵਿਆਂ ਦੇ ਨਾਲ ਨਾਲ ਇਨ੍ਹਾਂ ਕਾਰਡਾਂ ਵਿੱਚ ਪਸ਼ੂ ਦੇ ਬਨਾਵਟੀ ਗਰਭਦਾਨ ਦੀ ਮਿਤੀ ਅਤੇ ਹੋਰ ਸੰਬੰਧਤ ਰਿਕਾਰਡ ਵੀ ਦਰਜ਼ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਸ ਟੀਕਾਕਰਨ ਮੁਹਿੰਮ ਤਹਿਤ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪਸ਼ੂਆ ਨੂੰ 1 ਲੱਖ 40 ਹਜਾਰ ਟੀਕੇ ਲਗਾਏ ਜਾਣ ਦਾ ਟੀਚਾ ਮਿਥੀਆ ਹੈ ਇਸ ਮੁਹਿੰਮ ਨੂੰ ਨੇਪਰੇ ਚੜਾਉਣ ਲਈ ਵੈਟਨਰੀ ਡਾਕਟਰਾਂ ਅਤੇ ਵੈਟਨਰੀ ਇੰਸਪੈਕਟਰਾਂ ਦੀਆ 42 ਟੀਮਾਂ ਵੱਲੋ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਗਲਘੋਟੂ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਡਾ. ਵਾਲੀਆ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਹ ਇਹ ਟੀਕਾਕਰਣ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ ਗਿਆ ਹੈ। ਹਰ ਇੱਕ ਪਸ਼ੂ ਦੇ ਕੰਨ ਵਿੱਚ ਈਅਰ ਟੈਗ ਪਵਾਉਣਾ ਲਾਜਮੀ ਹੋਵੇਗਾ, ਜਿਸ ਨਾਲ ਪਸ਼ੂਆ ਦੀ ਸਨਾਖਤ ਹੋ ਸਕੇਗੀ ਤੇ ਪਸ਼ੂ ਪਾਲਕਾ ਨੂੰ ਇਸ ਨਾਲ ਬੀਮਾ ਕਰਵਾਉਣ ਜਾਂ ਵੇਚਣ ਸਮੇ ਕੋਈ ਦਿਕਤ ਪੇਸ਼ ਨਹੀ ਆਵੇਗੀ, ਸਗੋ ਦੁਧਾਰੂ ਪਸ਼ੂਆ ਦੀ ਕੀਮਤ ਵਿੱਚ ਇਜਾਫਾ ਹੋਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਮਿਤ ਜਿੰਦਲ, ਡਾ. ਅਮਨਦੀਪ ਸਿੰਘ ਸਰਾਂ, ਸ਼੍ਰੀ ਸ਼ਿਆਮ ਨਾਥ, ਵੈਟਨਰੀ ਇੰਸਪੈਕਟਰ, ਸ਼੍ਰੀ ਕ੍ਰਿਸ਼ਨ ਗੁਪਤਾ ਪ੍ਰਧਾਨ ਅਤੇ ਨਰੇਸ਼ ਰਾਣਾ ਮੈਂਬਰ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਸਰਹਿੰਦ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ

Share This :

Leave a Reply