ਡੀ. ਸੀ. ਨੂੰ ਡਿੱਪੂ ਹੋਲਡਰਾਂ ਨੇ ਮੰਗ ਪੱਤਰ ਦਿੱਤਾ

ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਸੂਦ)ਅੱਜ ਰਾਸ਼ਨ ਡਿੱਪੂ ਹੋਲਡਰ ਯੂਨੀਅਨ ਦੇ ਜਿਲਾ ਪ੍ਰਧਾਨ ਵਿਸਾਖਾ ਸਿੰਘ ਅਤੇ ਸਰਕਲ ਪ੍ਰਧਾਨ ਖੇੜਾ ਅਵਤਾਰ ਸਿੰਘ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਅਮ੍ਰਿਤ ਕੌਰ ਅਤੇ ਜਿਲਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਮੰਗ ਪੱਤਰ ਦਿੱਤਾ ਗਿਆ। ਜਿਲਾ ਪ੍ਰਧਾਨ ਵਿਸਾਖਾ ਸਿੰਘ, ਸਰਕਲ ਪ੍ਰਧਾਨ ਖੇੜਾ ਅਵਤਾਰ ਸਿੰਘ ਅਤੇ ਮੋਹਨ ਲਾਲ ਸਲੇਮਪੁਰ ਨੇ ਦੱਸਿਆ ਕਿ ਕੋਰੋਨਾ ਦੇ ਖਤਰੇ ਕਾਰਨ ਪੁਰਾ ਦੇਸ਼ ਲਾਕਡਾਉਨ ਹੈ, ਕੇਂਦਰ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾ ਨੂੰ ਪ੍ਰਤੀ ਮੈਂਬਰ 15 ਕਿਲੋ ਕਣਕ ਅਤੇ ਪ੍ਰਤੀ ਕਾਰਡ 3 ਕਿਲੋ ਦਾਲ ਮੁਫਤ ਦੇਣ ਲਈ ਭੇਜੀ ਗਈ ਹੈ,

ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਇਹ ਕਣਕ ਤੇ ਦਾਲ ਵੰਡੇ ਜਾਣ ਦੇ ਹੁਕਮ ਹਨ। ਉਨ੍ਹਾ ਕਿਹਾ ਕਿ ਰਾਸ਼ਨ ਡਿੱਪੂ ਪਿੰਡ ਭਗੜਾਣਾ ਵਿਖੇ ਜਦੋਂ ਕਣਕ ਤੇ ਦਾਲ ਵੰਡੀ ਜਾ ਰਹੀ ਸੀ ਤਾਂ ਸੈਕੜੇ ਕਾਰਡ ਧਾਰਕ ਇਕੱਠੇ ਹੋ ਗਏ ਅਤੇ ਸ਼ੋਸ਼ਲ ਦੁਰੀ ਰੱਖਣੀ ਮੁਸ਼ਕਿਲ ਹੋ ਗਈ। ਇਸ ਨਾਲ ਬੀਮਾਰੀ ਫੈਲਣ ਦਾ ਖਤਰਾ ਹੈ। ਡਿੱਪੂ ਹੋਲਡਰ ਨੂੰ 50 ਲੱਖ ਦਾ ਬੀਮਾ ਕਵਰ, ਸੈਨੇਟਾਈਜਰ, ਗਲੱਬਜ, ਮਾਸਕ, ਪੀ.ਪੀ.ਕਿੱਟਾ, ਕਣਕ ਤੇ ਦਾਲ ਤੋਲਣ ਲਈ ਮਜਦੂਰ ਦਿੱਤੇ ਜਾਣ ਅਤੇ ਸਮਾਨ ਵੰਡਣ ਵੇਲੇ ਪੁਲਸ ਤੈਨਾਤ ਕੀਤੀ ਜਾਵੇ। ਜੇਕਰ ਮੌਕੇ ਤੇ ਪੁਲਸ ਤਾਇਨਾਤ ਹੋਵੇਗੀ ਤਾਂ ਸੋਸ਼ਲ ਦੂਰੀ ਬਣਾਕੇ ਰੱਖਣ ਵਿਚ ਆਸਨੀ ਹੋਵੇਗੀ। ਇਸ ਕਣਤ ਤੇ ਦਾਲ ਦੀ ਅਣਲੋਡਿਗ ਕਰਵਾਉਣ ਲਈ ਲੇਬਰ ਦੇ ਪੈਸੇ ਦਿੱਤੇ ਜਾਣ। ਉਨ੍ਹਾ ਦੱਸਿਆ ਕਿ ਅਫਸਰਾ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾ ਦੀਆਂ ਜਾਇਜ ਮੰਗਾ ਸਰਕਾਰ ਨਾਲ ਗੱਲ ਕਰਨ ਉਪਰੰਤ ਪੁਰੀਆਂ ਕਰਵਾਈਆਂ ਜਾਣਗੀਆਂ।

Share This :

Leave a Reply