ਫਤਿਹਗੜ੍ਹ ਸਾਹਿਬ (ਸੂਦ)- ਕੋਰੋਨਾਂ ਮਹਾਮਾਰੀ ਕਰਕੇ ਪੁਰੀ ਦੁਨੀਆ ਲਾਕਡਾਉਨ ਹੈ ਜਿਸ ਕਰਕੇ ਪਿਛਲੇ 2 ਮਹੀਨੇ ਤੋਂ ਲੋਕ ਆਪਣੇ ਘਰਾਂ ਵਿਚ ਬੈਠੇ ਹਨ ਅਤੇ ਕੰਮ ਨਾ ਹੋਣ ਕਰਕੇ ਗਰੀਬ ਲੋਕਾ ਨੂੰ ਘਰ ਦਾ ਗੁਜਾਰਾ ਚਲਾਉਣਾ ਅਤੇ ਬੀਮਾਰ ਵਿਅਕਤੀਆਂ ਲਈ ਦਵਾਈ ਵਗੈਰਾ ਦਾ ਇਤੰਜਾਮ ਕਰਨਾ ੂਬਹੁਤ ਹੀ ਔਖਾ ਹੈ। ਇਸ ਲਈ ਸਰਕਾਰ ਨੂੰ ਲੋਕਾ ਦੇ ਖਾਣੇ ਦਾ ਇੰਤਜਾਮ ਅਤੇ ਦਵਾਈਆਂ ਵਗੈਰਾ ਲਈ ਪੈਸੇ ਗਰੀਬ ਲੋਕਾ ਦੇ ਸਿੱਧੇ ਖਾਤੇ ਵਿਚ ਤੁਰੰਤ ਪਾਉਣੇ ਚਾਹੀਦੇ ਹਨ। ਇਹ ਪ੍ਰਗਟਾਵਾ ਆਪ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਹਿੰਦ ਸ਼ਹਿਰ ਵਾਰਡ ਨੰਬਰ-18 ਵਿਖੇ ਇਕ ਗਰੀਬ ਪਰਿਵਾਰ ਦੀ ਦਵਾਈ ਲੈਣ ਲਈ ਮਦਦ ਕਰਨ ਤੋਂ ਬਾਦ ਕੀਤਾ।
ਆਪ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਜਿਆਦਾਤਰ ਗਰੀਬ ਲੋਕ ਅਜਿਹੇ ਹਨ ਜਿਨਾ ਦੇ ਘਰ ਦਾ ਗੁਜਾਰਾ ਰੋਜਾਨਾ ਦਿਹਾੜੀ ਕਰਕੇ ਜਾਂ ਛੋਟੇ ਉਦਯੋਗਾ ਵਿਚ ਮਾਮੂਲੀ ਤਨਖਾਹ ਨਾ ਹੀ ਪੁਰਾ-ਪੁਰਾ ਚੱਲਦਾ ਹੈ, ਕਈ ਗਰੀਬ ਪਰਿਵਾਰਾ ਵਿਚ ਬਜੁਰਗਾ ਜਾਂ ਬੱਚਿਆ ਨੂੰ ਅਜਿਹੇ ਰੋਗ ਹਨ ਕਿ ਮਹੀਨੇ ਦੀ ਕਮਾਈ ਵਿਚੋ ਜਿਆਦਾਤਰ ਪੈਸੇ ਦਵਾਈ ਵਿਚ ਚਲੇ ਜਾਂਦੇ ਹਨ ਅਤੇ ਗੁਜਾਰਾ ਬਹੁਤ ਹੀ ਮੁਸ਼ਕਿਲ ਨਾਲ ਚੱਲਦਾ ਹੈ, ਅਜਿਹੇ ਪਰਿਵਾਰਾਂ ਦੀ ਕਈ ਸਮਾਜ ਸੇਵੀ ਸੰਸਥਾਵਾ ਵੀ ਮਦਦ ਕਰਦੀਆਂ ਹਨ, ਪਰ ਜੇਕਰ ਸਰਕਾਰਾ ਚਾਹੁਣ ਤਾਂ ਅਜਿਹੇ ਪਰਿਵਾਰਾ ਦੀ ਅਰਾਥਿਕ ਮਦਦ ਲਈ ਉਨ੍ਹਾ ਦੀ ਦਵਾਈ ਸਰਕਾਰੀ ਹਸਪਤਾਲਾ ਵਿਚ ਮੁਫਤ ਦੇਵੇ। ਪਰ ਸਰਕਾਰੀ ਹਸਪਤਾਲਾ ਵਿਚ ਤਾਂ ਗਰੀਬ ਨੂੰ ਡਾਕਟਰ ਵਧੇਰੇ ਦਵਾਈ ਬਾਹਰ ਮੈਡੀਕਲ ਸਟੋਰਾ ਤੋਂ ਲੈਣ ਬਾਰੇ ਹੀ ਲਿਖਦੇ ਹਨ, ਜਿਸ ਕਰਕੇ ਗਰੀਬ ਲੋਕ ਆਰਥਿਕ ਤੋਰ ਤੇ ਹੋਰ ਵੀ ਗਰੀਬ ਹੁੰਦੇ ਜਾ ਰਹੇ ਹਨ। ਜੇਕਰ ਸਰਕਾਰਾਂ ਸਿਹਤ ਸਹੁਲਤਾ ਅਤੇ ਸਿਖਿਆ ਸਹੁਲਤਾ ਵੀ ਲੋਕਾ ਨੂੰ ਨਹੀ ਦੇ ਸਕਦੀਆਂ ਤਾਂ ਸਰਕਾਰਾਂ ਨੂੰ ਲੋਕਾ ਤੋਂ ਟੈਕਸ ਲੈਣ ਦਾ ਕੋਈ ਹੱਕ ਨਹੀ ਹੈ। ਪੰਜਾਬ ਵਿਚ ਕੈਪਟਨ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਅਤੇ ਭਾਜਪਾ ਵੱਲੋਂ ਕੈਪਟਨ ਸਰਕਾਰ ਨੂੰ ਲੋਕਾ ਨਾਲ ਧੋਖਾ ਕਰਨ ਦਾ ਦੋਸ਼ ਦੇ ਕੇ ਆਪਣਾ ਪੱਲਾ ਝਾੜਿਆ ਜਾ ਰਿਹਾ ਹੈ। ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਸਿਹਤ ਤੇ ਸਿਖਿਆ ਸਹੁਲਤਾ ਲੋਕਾ ਤੱਕ ਪਗੁੰਚਾਕੇ ਦੁਬਾਰਾ ਲੋਕਾ ਵਿਚ ਜਾਕੇ ਕਿਹਾ ਕਿ ਜੇਕਰ ਆਪ ਪਾਰਟੀ ਦੀ ਸਰਕਾਰ ਨੇ ਲੋਕਹਿਤ ਵਿਚ ਕੰਮ ਕੀਤੇ ਹਨ ਤਾਂ ਆਪ ਪਾਰਟੀ ਨੂੰ ਵੋਟ ਪਾਉਣ ਅਤੇ ਲੋਕਾ ਨੇ ਦੁਬਾਰਾ ਫਿਰ ਤੋਂ ਵੋਟਾ ਪਾ ਕੇ ਦਿੱਲੀ ਵਿਚ ਕੇਜਰੀਵਾਲ ਸਰਕਾਰ ਬਣਾ ਦਿੱਤੀ। ਪਰ ਪੰਜਾਬ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਕਦੇ ਵੀ ਵਿਕਾਸ ਕੰਮ ਨਹੀ ਕੀਤੇ, ਜਿਸ ਕਾਰਨ ਪੰਜਾਬ ਦੇ ਲੋਕ ਹੁਣ ਰਿਵਾਇਤੀ ਪਾਰਟੀਆ ਤੋਂ ਦੁੱਖੀ ਹੋ ਗਏ ਹਨ। ਉਨ੍ਹਾ ਕਿਹਾ ਕਿ ਸਰਹਿੰਦ ਸ਼ਹਿਰ ਵਿਖੇ ਇਕ ਅਜਿਹਾ ਪਰਿਵਾਰ ਹੈ ਜਿਸਦੇ ਵਿਚ ਮਾ-ਪੁੱੇਤ ਦੀ ਦਵਾਈ ਤੇ ਹੀ ਹਰੇਕ ਮਹੀਨੇ ਹਜਾਰਾ ਰੁਪਏ ਖਰਚ ਹੋ ਜਾਦੇ ਹਨ ਅਤੇ ਇਸ ਪਰਿਵਾਰ ਦਾ ਇਕ ਲੜਕਾ ਸਿਲਾਈ ਮਸ਼ੀਨ ਦੀ ਡੱਬੀ ਵਾਲੀ ਫੈਕਟਰੀ ਵਿਚ ਸਰਹਿੰਦ ਵਿਖੇ ਕੰਮ ਕਰਦਾ ਹੈ ਅਤੇ 2 ਮਹੀਨੇ ਤੋਂ ਕੰਮ ਬੰਦ ਹਨ ਜਿਸ ਕਰਕੇ ਫੈਕਟਰੀ ਮਾਲਕਾ ਨੇ ਤਨਖਾਹ ਵੀ ਨਹੀ ਦਿੱਤੀ। ਜਦਕਿ ਸਰਕਾਰ ਨੇ ਹਰੇਕ ਕਾਮੇ ਨੂੰ ਤਨਖਾਹ ਦੇਣ ਦੇ ਹੁਕਮ ਕੀਤੇ ਹਨ। ਇਸ ਪਰਿਵਾਰ ਦੀ ਲੋਕ ਭਲਾਈ ਸੇਵਾ ਸੰਸਥਾ ਸਰਹਿੰਦ ਸ਼ਹਿਰ ਨੇ ਵੀ ਦਵਾਈ ਲਈ ਮਦਦ ਕੀਤੀ। ਲੋਕ ਭਲਾਈ ਸੇਵਾ ਸੰਸਥਾ ਸਰਹਿੰਦ ਸ਼ਹਿਰ ਹੁਣ ਤੱਕ ਲਗਭਗ 50 ਮਰੀਜਾ ਨੂੰ ਦਵਾਈ ਲਈ ਮਦਦ ਕਰ ਚੁੱਕੀ ਹੈ। ਉਨ੍ਹਾ ਕਿਹਾ ਕਿ ਇਸ ਪਰਿਵਾਰ ਦੀ ਮਦਦ ਸਾਥੀਆਂ ਦੇ ਸਹਿਯੋਗ ਨਾਲ ਹੀ ਕੀਤੀ ਹੈ। ਇਸ ਮੌਕੇ ਜਸਵੀਰ ਬੰਟੀ, ਤਰਸੇਮ ਸਿੰਘ, ਗੁਰਪ੍ਰੀਤ ਕਲੇਰ, ਰਣਜੀਤ ਸਿੰਘ, ਰਣਦੀਪ ਸੌਢੀ, ਅਨੂਪ ਸੌਢੀ ਅਤੇ ਹੋਰ ਹਾਜਰ ਸਨ।