ਫ਼ਤਹਿਗੜ੍ਹ ਸਾਹਿਬ, 3 ਮਈ (ਸੂਦ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਫ਼ਸਲ ਵਿਚ ਮਾਜੂ ਦਾਣਾ ਹੋਣ ਕਾਰਨ ਨਿਰਧਾਰਿਤ ਕੀਮਤ ਵਿਚ ਕੱਟ ਲਗਾਏ ਜਾਣ ਤੇ ਆੜਤੀ ਐਸੋਸ਼ੀਏਸ਼ਨ ਵਿਚ ਰੋਸ ਦੀ ਲਹਿਰ ਹੈ ਅਤੇ ਆੜਤੀ ਐਸੋਸ਼ੀਏਸ਼ਨ ਮੰਗ ਕਰਦੀ ਹੈ ਕਿ ਸਰਕਾਰ ਕਿਸਾਨਾਂ ਦੀ ਜਿਣਸ ਤੇ ਕੱਟ ਲਗਾਉਣ ਦੀ ਬਜਾਏ, ਉਨ੍ਹਾਂ ਨੂੰ ਫ਼ਸਲ ਤੇ ਬੋਨਸ ਦੇਵੇ ਤਾ ਜੋ ਕਿਸਾਨੀ ਨੂੰ ਬਚਾਇਆ ਜਾ ਸਕੇ, ਇਹ ਆੜਤੀ ਐਸੋਸ਼ੀਏਸ਼ਨ ਦੇ ਜਿਲਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਤੇ ਅਨਾਜ ਮੰਡੀ ਸਰਹਿੰਦ ਦੇ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।
ਸਾਧੂ ਰਾਮ ਭੱਟਮਾਜਰਾ ਨੇ ਕਿਹਾ ਕਿ ਇਸ ਵਾਰ ਲਗਾਤਾਰ ਮੌਸਮ ਖਰਾਬ ਰਹਿਣ ਕਾਰਨ ਕਿਸਾਨਾਂ ਦੀ ਫਸਲ ਦਾ ਝਾੜ ਘਟਿਆ ਹੈ ਅਤੇ ਪ੍ਰਤੀ ਏਕੜ 12 ਤੋਂ 14 ਕੁਇੰਟਲ ਕਣਕ ਦਾ ਝਾੜ ਨਿਕਲ ਰਿਹਾ ਹੈ ਜੋਕਿ ਪਹਿਲਾ 18 ਤੋਂ 22 ਕੁਆਇਟਲ ਵਿਚ ਰਹਿੰਦਾ ਸੀ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਕਿ ਦੇਣੀ ਸੀ ਸਗੋਂ ਕਿਸਾਨਾਂ ਦੀ ਫ਼ਸਲ ਵਿਚ ਮਾਜੂ ਦਾਣਾ ਹੋਣ ਤੇ 9 ਰੁਪਏ 62 ਪੈਸੇ ਪ੍ਰਤੀ ਕੁਇੰਟਲ ਪਿੱਛੇ ਕੱਟ ਲਗਾ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆ ਖੁਦਕੁਸ਼ੀਆ ਨੂੰ ਰੋਕਣ ਲਈ ਸਰਕਾਰ ਜਿਣਸ ਕਿਸਾਨਾਂ ਦੀ ਮੱਦਦ ਕਰੇ ਤੇ ਪ੍ਰਤੀ ਕੁਆਇੰਟਲ ਘੱਟੋ ਘੱਟ 200 ਰੁਪਏ ਬੋਨਸ ਦੇਵੇ ਤੇ ਕੇਂਦਰ ਦੀ ਸਰਕਾਰ ਪਟਿਆਲਾ, ਮੋਹਾਲੀ ਤੇ ਫ਼ਤਿਹਗੜ੍ਹ ਸਾਹਿਬ ਦੇ ਕਿਸਾਨਾਂ ਦੀ ਜਿਣਸ ਤੇ ਲਗਾਏ ਗਏ ਕੱਟ ਨੂੰ ਤੁਰੰਤ ਵਾਪਸ ਲਵੇ ਤੇ ਕਿਸਾਨਾਂ ਨੂੰ ਪੂਰੀ ਅਦਾਇਗੀ ਕੀਤੀ ਜਾਵੇ।