ਚੀਮਾ ਮੰਡੀ (ਮੀਡੀਆ ਬਿਊਰੋ ) ਕੋਰੋਨਾ ਮਹਾਂਮਾਰੀ ਨਾਲ ਜਿੱਥੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ, ਦੂਜੇ ਪਾਸੇ ਕੋਰੋਨਾ ਤੋਂ ਬਚਾਅ ਲਈ ਸਮਾਜ ਸੇਵੀ ਸੰਸਥਾ ਕਲਗੀਧਰ ਟਰੱਸਟ ਬੜੂ ਸਾਹਿਬ ਵੱਖਵੱਖ ਖੇਤਰਾਂ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ, ਅੱਜ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਭਾਈ ਭੁਪਿੰਦਰ ਸਿੰਘ ਮੋਗਾ ਅਤੇ ਗੁਰਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਲੋਕਾਂ ਨੂੰ ਵੰਡਣ ਲਈ ਮਾਸਕ ਅਤੇ ਸੈਨੀਟਾਇਜ਼ਰ ਭੇਟ ਕੀਤੇ ਗਏੇ।
ਮਾਸਕ ਅਤੇ ਸੈਨੀਟਾਇਜ਼ਰ ਏ. ਐਸ. ਆਈ ਚਤਰ ਸਿੰਘ ਚੀਮਾ ਨੂੰ ਸੌਂਪਣ ਉਪਰੰਤ ਭਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਸ਼ਿਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਵਲੋਂ ਜਿੱਥੇ 130 ਅਕਾਲ ਅਕੈਡਮੀਆਂ ਰਾਹੀਂ ਆਧੁਨਿਕ ਅਤੇ ਅਧਿਆਮਿਕ ਵਿਦਿਆ ਦਿੱਤੀ ਜਾ ਰਹੀ ਹੈ, ਉੱਥੇ ਕਿਸੇ ਤਰ੍ਹਾਂ ਦੀ ਵੀ ਕੁਦਰਤੀ ਬਿਪਦਾ ਮੌਕੇ ਵੀ ਆਪਣੀਆਂ ਸੇਵਾਵਾਂ ਦੇ ਕੇ ਅਹਿਮ ਰੋਲ ਕਰਦੀ ਹੈ, ਉਨ੍ਹਾਂ ਕਿਹਾ ਕਿ ਕਲਗੀਧਰ ਟ੍ਰਸਟ ਵਲੋਂ ਕੋਰੋਨਾ ਲੋਕਡੌਨ ਦੌਰਾਨ ਲੱਖਾਂ ਲੋੜਵੰਦ ਗਰੀਬ ਲੋਕਾਂ ਲਈ ਰੋਜ਼ਾਨਾ ਰਾਸ਼ਨ, ਲੰਗਰ ਅਤੇ ਹੋਰ ਜ਼ਰੂਰੀ ਸਮਾਨ ਵੀ ਵੰਡਿਆ ਜਾ ਰਿਹਾ ਹੈ।