ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਖਰੀਦ ਨਾ ਹੋਣ ਕਾਰਨ ਰੁਲ ਰਹੀ ਹੈ -ਰਾਜੂ ਖੰਨਾ

ਫ਼ਤਹਿਗੜ੍ਹ ਸਾਹਿਬ (ਸੂਦ)-ਕਿਸਾਨਾਂ ਦਾ ਹਿਤੈਸ਼ੀ ਅਖਵਾਉਣ ਵਾਲੀ ਇਹ ਕਾਂਗਰਸ ਸਰਕਾਰ ਅਨਾਜ ਮੰਡੀਆਂ ਦੇ ਪ੍ਰਬੰਧਾਂ ਨੂੰ ਲੈਕੇ ਬੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਿਉਂਕਿ ਅਨਾਜ ਮੰਡੀ ਅਮਲੋਹ ਵਿੱਚ ਭਾਵੇਂ ਮੌਸਮ ਖਰਾਬ ਅਤੇ ਬਰਸਾਤ ਹੋਣ ਕਾਰਨ ਕਿਸਾਨਾਂ ਨੂੰ ਜਿੱਥੇ ਕਣਕ ਵੇਚਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਕਣਕ ਦੀਆਂ ਢੇਰੀਆਂ ਹੇਠੋ ਦੀ ਪਾਣੀ ਫਿਰ ਜਾਣ ਕਾਰਨ ਕਿਸਾਨਾਂ ਦਾ ਵੱਡਾ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ ਉੱਪਰੋ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਵੱਲੋਂ ਮੌਸਮ ਦੀ ਖਰਾਬੀ ਅਤੇ ਬਰਸਾਤ ਨੂੰ ਲੈਕੇ ਪਿਛਲ਼ੇ 2 ਦਿਨਾਂ ਤੋਂ ਅਨਾਜ ਮੰਡੀ ਅਮਲੋਹ ਵਿੱਚ ਕਣਕ ਦੀ ਖਰੀਦ ਵੀ ਨਹੀਂ ਕੀਤੀ ਗਈ ਜਿਸ ਕਾਰਨ ਅਮਲੋਹ ਮੰਡੀ ਵਿੱਚ ਕਣਕ ਲੈਕੇ ਆਏ ਕਿਸਾਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ।

ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਨਾਜ ਮੰਡੀ ਅਮਲੋਹ ਤੋਂ ਪਿਛਲ਼ੇ 2 ਦਿਨਾਂ ਤੋਂ ਬੋਲੀ ਨਾ ਹੋਣ ਕਾਰਨ ਖਰੀਦ ਪ੍ਰਬੰਧਾ ਤੋਂ ਪਰੇਸ਼ਾਨ ਕਿਸਾਨਾਂ ਦੇ ਆ ਰਹੇ ਫੌਨਾਂ ਤੋਂ ਬਾਅਦ ਪੱਤਰਕਾਰਾਂ ਨਾਲ ਫੌਨ ਤੇ ਗੱਲਬਾਤ ਕਰਦਿਆ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਣਕ ਦੀ ਖਰੀਦ ਨੂੰ ਲੈਕੇ ਗੰਭੀਰ ਨਹੀਂ ਹਨ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਮੌਸਮ ਅਤੇ ਬਰਸਾਤ ਨੂੰ ਦੇਖਦੇ ਹੋਏ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਲੈਣ ਤਾਂ ਅਨਾਜ ਮੰਡੀ ਵਿੱਚ ਇੱਕ ਵੀ ਦਾਣਾ ਕਣਕ ਦਾ ਬਿਨਾ ਬੋਲੀ ਤੋਂ ਦਿਖਾਈ ਨਹੀ ਦੇਵੇਗਾ ਪਰ ਸਰਕਾਰ ਕਿਸਾਨਾਂ ਪ੍ਰਤੀ ਅਤੇ ਉਹਨਾਂ ਦੀ ਕਣਕ ਦੀ ਖਰੀਦ ਸਬੰਧੀ ਗੰਭੀਰਤਾ ਨਹੀਂ ਦਿਖਾ ਰਹੀ ਜਿਸ ਕਾਰਨ ਅਮਲੋਹ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਆਪਣੀ ਕਣਕ ਦੀ ਫਸਲ ਲਈ ਰਾਤਾਂ ਕੱਟਣ ਲਈ ਮਜਬੂਰ ਹਨ। ਜੇਕਰ ਅਨਾਜ ਮੰਡੀ ਅਮਲੋਹ ਵਿਚ ਲਿਫਟਿੰਗ ਦੀ ਗੱਲਕੀਤੀ ਜਾਵੇ ਇਸ ਮੰਡੀ ਵਿਚ ਲਿਫਟਿੰਗ ਦਾ ਕੰਮ ਵੀ ਵਧੇਰੇ ਸੁਸਤ ਚਾਲ ਚੱਲ ਰਿਹਾ ਹੈ ਤੇ ਮੰਡੀ ਅੰਦਰ ਆੜਤੀਆਂ ਵੱਲੋਂ ਕਿਸਾਨਾਂ ਦੀ ਆ ਰਹੀ ਕਣਕ ਨੂੰ ਢੇਰੀ ਕਰਵਾਉਣ ਲਈ ਪੱਲੇਦਾਰਾਂ ਤੋਂ ਵੱਡੇ ਵੱਡੇ ਚੱਕੇ ਲਗਵਾਏ ਜਾ ਰਹੇ ਹਨ ਤੇ ਅਨਾਜ ਮੰਡੀ ਅਮਲੋਹ ਵਿੱਚ ਜਿੱਥੇ ਪਿਛਲ਼ੇ 2 ਦਿਨਾਂ ਤੋਂ ਬਰਸਾਤ ਪੈਣ ਕਾਰਨ ਮੰਡੀ ਦੇ ਅੜਤੀਏ ਅਤੇ ਪੱਲੇਦਾਰ ਕਿਸਾਨਾਂ ਦੀਆਂ ਢੇਰੀਆ ਢੱਕਣ ਲਈ ਅਤੇ ਬਰਸਾਤ ਦੇ ਪਾਣੀ ਤੋਂ ਬਚਾਉਣ ਲਈ ਤਰਪਾਲਾਂ ਪਾ ਰਹੇ ਹਨ ਉੱਥੇ ਪੱਲੇਦਾਰ ਢੇਰੀਆਂ ਹੇਠੋ ਪਾਣੀ ਕੱਢਦੇ ਵੀ ਦੇਖੇ ਗਏ। ਮਿਲੀ ਜਾਣਕਾਰੀ ਅਨੁਸਾਰ ਮੰਡੀ ਵਿੱਚ ਜਿੱਥੇ ਲਿਫਟਿੰਗ ਨਾਮਾਤਰ ਹੋ ਰਹੀ ਹੈ ਉੱਥੇ ਖਬਰ ਲਿਖੇ ਜਾਣ ਤੱਕ ਅੱਜ ਤੀਸਰੇ ਦਿਨ ਵੀ ਕਿਸੇ ਵੀ ਖਰੀਦ ਏਜੰਸੀ ਨੇ ਅਨਾਜ ਮੰਡੀ ਅਮਲੋਹ ਵਿੱਚੋਂ ਇੱਕ ਵੀ ਦਾਣਾ ਕਣਕ ਦਾ ਖਰੀਦ ਨਹੀਂ ਕੀਤਾ। ਜਦੋਂ ਅੱਜ ਪੱਤਰਕਾਰਾਂ ਨੇ ਕਈ ਕਿਸਾਨਾਂ ਨਾਲ ਰਾਬਤਾ ਕਰਕੇ ਖਰੀਦ ਪ੍ਰਬੰਧਾ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਕਿਸਾਨਾਂ ਨੇ ਆਪਣਾ ਨਾਂ ਗੁਪਤ ਰੱਖਣ ਤੇ ਦੱਸਿਆ ਕਿ ਅਸੀਂ ਅਨਾਜ ਮੰਡੀ ਅਮਲੋਹ ਵਿੱਚ ਪਿਛਲੇ 3 ਦਿਨਾਂ ਤੋਂ ਕਣਕ ਲੈਕੇ ਬੈਠੇ ਹਾਂ ਪਰ ਅੱਜ ਤੱਕ ਕੋਈ ਵੀ ਅਧਿਕਾਰੀ ਸਾਡੀ ਕਣਕ ਦੀ ਖਰੀਦ ਕਰਨ ਲਈ ਨਹੀਂ ਪਹੁੰਚਿਆ। ਜਿਸ ਕਾਰਨ ਮੌਸਮ ਦੀ ਕਰੌਪੀ ਨੂੰ ਦੇਖਦੇ ਹੋਏ ਅਸੀਂ ਵਧੇਰੇ ਪਰੇਸ਼ਾਨੀ ਵਿੱਚ ਹਾਂ। ਜਦੋਂ ਮਾਰਕਿਟ ਕਮੇਟੀ ਦੇ ਮੰਡੀ ਸੁਪਰਵਾਇਜਰ ਪਰਮਜੀਤ ਸਿੰਘ ਨਾਲ ਪੱਤਰਕਾਰਾਂ ਨੇ ਖਰੀਦ ਨਾ ਹੋਣ ਸਬੰਧੀ ਗੱਲਬਾਤ ਕੀਤੀ ਤਾਂ ਉਸ ਮੰਨਿਆ ਕਿ ਮੌਸਮ ਦੀ ਖਰਾਬੀ ਕਾਰਨ 2 ਦਿਨ ਕਣਕ ਦੀ ਖਰੀਦ ਨਹੀਂ ਹੋ ਸਕੀ ਮੌਸਮ ਦੇ ਸਾਫ ਹੁੰਦੇ ਹੀ ਕਿਸਾਨਾਂ ਦੀ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਖਰਾਬ ਮੌਸਮ ਨੂੰ ਦੇਖਦੇ ਹੋਏ ਡੁੱਬ ਚੁੱਕੀ ਕਿਸਾਨੀ ਨੂੰ ਜਲਦ ਮੰਡੀਆਂ ਵਿੱਚ ਕਣਕ ਦੀ ਖਰੀਦ ਕਰਵਾਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਜਾਂ ਨਹੀਂ?

Share This :

Leave a Reply